ਪਟਿਆਲਾ ਸ਼ਹਿਰੀ ਵਿਧਾਇਕ ਨੇ ਸਕੂਲ ਦੇ ਨਵੇਂ ਸੈਸ਼ਨ ਲਈ ਪ੍ਰਾਸਪੈਕਟ ਕੀਤਾ ਜ਼ਾਰੀ: Patiala News

Patiala News

Patiala News:

 ਪਟਿਆਲਾ ਦੇ  ਸ਼ਹਿਰੀ ਵਿਧਾਇਕ  ਕੋਹਲੀ ਨੇ  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਐਨ.ਪੀ.ਐੱਚ.ਸੀ., ਪਟਿਆਲਾ ਦੇ ਪ੍ਰਿੰਸੀਪਲ  ਸੁਖਵਿੰਦਰ ਕੁਮਾਰ ਖੋਸਲਾ ਅਤੇ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਦੇ ਸਹਿਯੋਗ ਨਾਲ ਤਿਆਰ ਕੀਤਾ ਪ੍ਰਾਸਪੈਕਟਸ  ਰਿਲੀਜ਼ ਕਰ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ।  ਕੋਹਲੀ ਨੇ ਸਕੂਲ ਵਿਚ ਸਥਾਪਤ  ਲਾਇਬ੍ਰੇਰੀ , ਸਵੱਛ ਵਾਤਾਵਰਨ ਅਤੇ ਸਮਾਰਟ ਕਲਾਸ ਰੂਮਜ਼ ਦੀ ਪ੍ਰਸ਼ੰਸਾਂ ਕੀਤੀ। ਪ੍ਰਿੰਸੀਪਲ ਖੋਸਲਾ ਨੇ ਡਿਪਟੀ ਡੀ.ਈ.ਓ ਸੈਕੰਡਰੀ ਸਿੱਖਿਆ ਤੋਂ ਬਾਅਦ ਲਗਭਗ ਤਿੰਨ ਮਹੀਨੇ ਪਹਿਲਾਂ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲਿਆ ਹੈ।

ਜ਼ਿਲ੍ਹਾਂ ਸਿੱਖਿਆਂ ਅਫ਼ਸਰ ਐਲੀਮੈਂਟਰੀ ਸਿੱਖਿਆਂ ਇੰਜੀ. ਅਮਰਜੀਤ ਸਿੰਘ ਨੇ ਪ੍ਰਾਸਪੈਕਟਸ ਰਿਲੀਜ਼ ਕਰਨ ਦੀ ਰਸਮ ਅਦਾ ਕਰਨ ਲਈ  ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਪਟਿਆਲਾ ਸ਼ਹਿਰੀ ਹਲਕੇ ਵਿੱਚ ਆਉਂਦੇ ਸਿੱਖਿਆ ਬਲਾਕਾਂ ਦੇ ਸਕੂਲਾਂ ਦੀ ਬਿਹਤਰੀ ਲਈ ਸਾਥ ਦੇਣ ਦੀ ਬੇਨਤੀ ਉਤੇ ਵਿਧਾਇਕ ਕੋਹਲੀ ਨੇ ਭਰੋਸਾ ਦਿੱਤਾ ਕਿ ਪਟਿਆਲਾ ਸ਼ਹਿਰੀ ਹਲਕੇ ਵਿਚ ਆਉਂਦੇ ਸਾਰੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਪੂਰਾ ਯੋਗਦਾਨ ਦੇਣਗੇ।

  ਕੋਹਲੀ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਅਤੇ ਸਿਹਤ  ਪੰਜਾਬ ਸਰਕਾਰ ਦੇ ਮੁੱਖ ਏਜੰਡੇ ਹਨ। ਓਹਨਾਂ ਅੱਗੇ ਦੱਸਿਆ ਕਿ  ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਵਿੱਚ ਆਪ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਧਿਆਪਕਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਉਚੇਚੇ ਤੌਰ ‘ਤੇ  ਕੀਤਾ ਜਾ ਰਿਹਾ ਹੈ।

ਪ੍ਰਿੰਸੀਪਲ  ਖੋਸਲਾ ਨੇ ਦੱਸਿਆ ਕਿ ਫਲਾਇੰਗ ਫੈਦਰ ਬ੍ਰਾਂਚ ਛੋਟੀ ਬਾਰਾਂਦਰੀ ਪਟਿਆਲਾ ਵੱਲੋਂ ਅਸ਼ੀਸ਼ ਸੱਭਰਵਾਲ ਮਾਰਕੀਟਿੰਗ ਮੈਨੇਜਰ ਅਤੇ ਇੰਚਾਰਜ  ਪ੍ਰਿਤਪਾਲ ਸਿੰਘ ਸਮੇਂ-ਸਮੇਂ ‘ਤੇ ਸਰਕਾਰੀ ਸਕੂਲਾਂ ਦੇ ਨਵੀਨੀਕਰਨ ਲਈ ਸਾਥ ਦਿੰਦੇ ਰਹਿੰਦੇ ਹਨ। ਇਸ ਮੌਕੇ ਅਧਿਆਪਕ ਸਤਿੰਦਰ ਸਿੰਘ, ਬਿੰਦੀਆ ਸਿੰਗਲਾ, ਅਮਨੀਤ ਕੌਰ , ਵੈਸ਼ਾਲੀ, ਦੀਪਕ ਵਰਮਾ ਜ਼ਿਲ੍ਹਾਂ ਮੈਂਟਰ, ਜ਼ਿਲ੍ਹਾਂ ਈ.ਬੀ.ਟੀ ਦੇ ਮੈਂਬਰ ਅਨੂਪ ਸ਼ਰਮਾਂ, ਮੇਜਰ ਸਿੰਘ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *