Patiala News– ਪੰਜਾਬ ਸਰਕਾਰ ਵੱਲੋਂ ਸੁਬੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾ ਵਿੱਚ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਉਣ, ਦਫਤਰਾਂ ਵਿੱਚ ਡਿਉਟੀ ਸਮੇਂ ਸਟਾਫ ਦੇ ਹਾਜਰ ਰਹਿਣ ਅਤੇ ਦਿੱਤੇ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ ਦੇ ਦਿੱਤੇ ਆਦੇਸ਼ਾ ਤਹਿਤ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਦਫਤਰ ਸਿਵਲ ਸਰਜਨ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਬਲਾਕਾ ਤੇਂ ਸਬ ਡਵੀਜਨ ਹਸਪਤਾਲਾ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਇੱਕ ਮੀਟਿੰਗ ਕੀਤੀ।ਮੀਟਿੰਗ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਕਿਹਾ ਕਿ ਸਰਕਾਰੀ ਹਸਪਤਾਲਾ ਵਿੱਚ ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਈਆਂ ਜਾਣ।
ਲੋਕਾਂ ਨੂੰ ਸਾਫ ਸੁਥਰਾ ਪਾਰਦਰਸ਼ੀ ਪ੍ਰਸਾਸ਼ਣ ਮੁੱਹਈਆਂ ਕਰਵਾਉਣ ਲਈ ਜਾਰੀ ਆਦੇਸ਼ਾ ਦੀ ਪਾਲਣਾ ਹਿੱਤ ਡਾਕਟਰ/ ਅਧਿਕਾਰੀਆਂ/ ਮੁਲਾਜਮਾਂ ਦਾ ਦਫਤਰਾਂ ਵਿੱਚ ਸਮੇਂ ਸਿਰ ਪੰਹੁਚਣਾਂ ਅਤੇ ਡਿਉਟੀ ਸਮੇਂ ਦੋਰਾਣ ਦਫਤਰਾਂ/ ਹਸਪਤਾਲਾ ਵਿੱਚ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਡਿਉਟੀ ਵਿੱਚ ਕਿਸੇ ਕਿਸਮ ਦੀ ਕੋਈ ਕੁਤਾਹੀ ਬਰਦਾਸ਼ਤ ਨਹੀ ਹੋਵੇਗੀ।ਹਸਪਤਾਲਾ ਵਿੱਚ ਸਾਫ ਸ਼ਫਾਈ ਦਾ ਖਾਸ ਧਿਆਨ ਰੱਖਿਆ ਜਾਵੇ।
ਹਸਪਤਾਲਾਂ ਵਿੱਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਸਹਿਨ ਨਹੀ ਕੀਤਾ ਜਾਵੇਗਾ। ਡਾਕਟਰਾਂ ਨੂੰ ਕਿਹਾ ਕਿ ਉਹ ਹਸਪਤਾਲਾਂ ਵਿੱਚ ਇਲਾਜ ਲਈ ਆਏ ਮਰੀਜਾਂ ਦੀ ਰੈਫਰਲ ਨੂੰ ਘਟਾ ਕੇ ਖੁਦ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਇਲਾਜ ਨੂੰ ਯਕੀਨੀ ਬਣਾਉਣ।ਮਰੀਜਾਂ ਨੂੰ ਹਸਪਤਾਲ ਵਿਚੋਂ ਉਪਲਬਧ ਹੋਣ ਵਾਲ਼ੀਆ ਦਵਾਈਆਂ ਜਾਂ ਜੇਨੇਰਿਕ ਦਵਾਈਆਂ ਹੀ ਲਿਖੀਆਂ ਜਾਣ।ਸਰਕਾਰੀ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਨ ਦੀ ਬਿੱਲਕੁਲ਼ ਮਨਾਹੀ ਹੈ ਅਤੇ ਅਜਿਹਾ ਕਰਨ ਤੇਂ ਉਹਨਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਲਾਜ ਲਈ ਆਏ ਮਰੀਜਾਂ ਨਾਲ ਪ੍ਰੇਮ ਭਰਿਆ ਵਰਤਾਰਾ ਰੱਖਿਆ ਜਾਵੇ।ਸਮੂਹ ਅਧਿਕਾਰੀਆਂ ਨੂੰ ਕੋਵਿਡ ਟੀਕਾਕਰਨ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਾਰਜ ਯੋਜਨਾ ਤਿਆਰ ਕਰਨ ਅਤੇ ਪੀ.ਐਨ.ਡੀ.ਟੀ.ਐਕਟ ਨੁੰ ਸਖਤੀ ਨਾਲ ਲਾਗੂ ਕਰਵਾਉਣ ਦੇ ਮਕਸਦ ਨਾਲ ਅਲਟਰਸਾਉਂਡ ਸੈਂਟਰ ਦੀ ਇੰਸਪੈਕਸ਼ਨਾ ਵਧਾਈਆ ਜਾਣ।ਸੁੂਮਨ ਪ੍ਰੋਗਰਾਮ ਨੂੰ ਲਾਗੂ ਕਰਕੇ ਗੱਰਭਵਤੀ ਮਾਂਵਾ ਦੀ ਸਮੇਂ ਸਿਰ ਸਿਹਤ ਜਾਂਚ ਅਤੇ ਸਰਕਾਰੀ ਹਸਪਤਾਲਾ ਵਿੱਚ ਸੁਰਖਿਅਤ ਜਣੇਪਾ ਯਕੀਨੀ ਬਣਾਇਆ ਜਾਵੇ।
ਮਰੀਜਾਂ ਨੂੰ ਵੱਧ ਤੋਂ ਵੱਧ ਸਰਬਤ ਸਿਹਤ ਬੀਮਾ ਯੋਜਨਾ ਦਾ ਲਾਭ ਦਿਵਾਇਆ ਜਾਵੇ।ਪੇਂਡੁ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਤੇਂ ਵਿਸ਼ੇਸ਼ ਧਿਆਨ ਦਿਤਾ ਜਾਵੇ।ਉਹਨਾਂ ਕਿਹਾ ਕਿ ਮੱਖੀਆਂ/ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਦਸਤ, ਹੈਜਾ, ਡੇਂਗੁ, ਮਲੇਰੀਆ, ਚਿਕਨਗੁਨੀਆਂ ਆਦਿ ਬਿਮਾਰੀਆਂ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ। ਮੀਟਿੰਗ ਦੋਰਾਣ ਮਿਤੀ 14 ਅਪ੍ਰੈਲ2022 ਨੁੰ ਲੱਗਣ ਵਾਲੇ ਜਨ ਸੁਵਿਧਾ ਕੈਂਪ ਅਤੇ 18 ਤੋਂਂ 22 ਅਪ੍ਰੈਲ ਤੱਕ ਬਲਾਕਾ ਵਿੱਚ ਲਗਾਏ ਜਾਣ ਸਿਹਤ ਮੇਲਿਆ ਨੁੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ।