ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ: News Patiala

News Patiala : ਰੇਲਵੇ ਸਟੇਸ਼ਨ ਨੇੜੇ ਕਾਰਨਰ ਹੋਟਲ ਨਾਲ ਪੈਂਦੀਆਂ ਲਾਈਨਾਂ ‘ਤੇ ਇਕ ਵਿਅਕਤੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਗੌਰਮਿੰਟ ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤਾ ਹੈ। ਮ੍ਰਿਤਕ ਵਿਅਕਤੀ ਪਾਸੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ ਹੈ। 

ਇਸ ਦੀ ਪੁਸ਼ਟੀ ਕਰਦਿਆਂ ਥਾਣਾ ਜੀਆਰਪੀ ਦੇ ਏਐੱਸਆਈ ਗੁਰਭੇਜ ਸਿੰਘ ਨੇ ਦਸਿਆ ਕਿ ਸੋਮਵਾਰ ਦੀ ਦੁਪਹਿਰ ਨੂੰ ਇਕ ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਨਜ਼ਦੀਕ ਕਾਰਨਰ ਹੋਟਲ ਪਿੱਛੇ ਲਾਇਨਾ ‘ਤੇ ਇਕ ਵਿਅਕਤੀ ਟਰੇਨ ਹੇਠਾਂ ਆ ਗਿਆ ਹੈ।

 ਜਦ ਉਹ ਮੌਕੇ ‘ਤੇ ਪੁੱਜੇ ਤਾਂ ਉਨਾਂ ਵੇਖਿਆ ਕਿ ਉਕਤ ਵਿਅਕਤੀ ਦੀ ਉਦੋਂ ਤਕ ਮੌਤ ਹੋ ਚੁੱਕੀ ਤੇ ਉਸ ਦੀ ਅੱਧ ਕੱਟੀ ਲਾਸ਼ ਲਾਈਨਾਂ ‘ਤੇ ਪਈ ਸੀ। ਵਿਅਕਤੀ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਹੈ। ਦੇਖਣ ਮੁਤਾਬਕ ਵਿਅਕਤੀ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ, ਜਿਸ ਦੇ ਹਰੀ, ਕਾਲੀ ਤੇ ਚਿੱਟੀ ਲਾਈਨਾਂ ਵਾਲੀ ਟੀ-ਸ਼ਰਟ ਪਾਈ ਹੋਈ ਹੈ ਤੇ ਕਾਲੀ ਤੇ ਚਿੱਟੀ ਧਾਰੀਦਾਰ ਕੈਪਰੀ ਪਾਈ ਹੋਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ 72 ਘੰਟਿਆ ਲਈ ਸ਼ਨਾਖ਼ਤ ਵਾਸਤੇ ਰੱਖਵਾ ਦਿੱਤਾ ਹੈ।

News Patiala

Leave a Reply

Your email address will not be published. Required fields are marked *