ਇਹ ਵੀ ਪੜੋ — ਪਟਿਆਲਾ ਬੱਸ ਸਟੈਂਡ ਟਾਈਮ ਟੇਬਲ PRTC ਪੀ ਆਰ ਟੀ ਸੀ
ਪਟਿਆਲਾ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਦਿਨਾਂ ‘ਚ ਲੋਕਾਂ ਨੂੰ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆ ਕਰਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮਠਿਆਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ। ਇਸੇ ਤਹਿਤ ਜ਼ਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਪਟਿਆਲਾ ‘ਚ ਮਿਠਾਈਆਂ ਦੀ ਵਿਕਰੀ ਕਰ ਰਹੇ ਦੁਕਾਨਾਂ ਦੀ ਚੈਕਿੰਗ ਕਰ ਕੇ 6 ਸੈਂਪਲ ਭਰੇ ਗਏ। ਜਿਨਾਂ ਨੂੰ ਲੈਬਾਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ। ਉਨਾਂ੍ਚਿਤਾਵਨੀ ਦਿੱਤੀ ਕਿ ਜੇਕਰ ਇਹ ਸੈਂਪਲ ਫ਼ੇਲ੍ਹ ਪਾਏ ਜਾਂਦੇ ਹਨ ਤਾਂ ਸਿਹਤ ਵਿਭਾਗ ਵੱਲੋਂ ਫ਼ੂਡ ਸੇਫ਼ਟੀ ਐਕਟ ਤਹਿਤ ਦੁਕਾਨਦਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਉਨ੍ਹਾਂ ਦੀ ਟੀਮ ‘ਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਤੇ ਕੰਵਰਦੀਪ ਸਿੰਘ ਸ਼ਾਮਲ ਸੀ। ਟੀਮ ਵੱਲੋਂ ਪਟਿਆਲਾ ਦੇ ਅਰਨਾਂ ਬਰਨਾਂ ਚੌਕ ਤੇ ਤਿ੍ਵੇਣੀ ਚੌਕ ਏਰੀਏ ‘ਚ ਮਿਠਾਈਆਂ ਦੀਆਂ ਦੁਕਾਨਾਂ ਤੇ ਦੁੱਧ ਦੀ ਡੈਰੀ ਦੀ ਚੈਕਿੰਗ ਕਰ ਕੇ ਉਥੋਂ ਪੇੜਾ (ਖੋਆ) ਮਿਲਕ, ਚਮਚਮ, ਖੋਆ, ਕੇਸਰ ਚਮਚਮ ਤੇ ਮਲਾਈ ਟੋਸਟ ਆਦਿ ਦੇ ਕੁੱਲ 6 ਸੈਂਪਲ ਭਰੇ ਗਏ ਹਨ।