ਖ਼ਾਲਸਾ ਕਾਲਜ ਪਟਿਆਲਾ ਵਿੱਚ ਕਰੀਅਰ ਗਾਈਡੈਂਸ ਐਂਡ ਕੌਂਸਿਲੰਗ ਵੱਲੋ ਸੈਮੀਨਾਰ ਕਰਵਾਇਆ Patiala News

AVvXsEinWrtknIG02NwrYsH76bdyGbF4y7 E2FQpkhqV7Wa599MImPPkx5Mu 7Z9fZX enJjTZMRdzxcscZ3ZiCLPZfSbh0SjoAXfqoghi8UdBb1mLrlaLMynXHA3llRhwQ KpS3BIjmrsOhrjeI3hGsg4aptnLrvz1LvzY1Sg EC M94L7VDZm8E7vOeAWYpg -

 ਪਟਿਆਲਾ : ਖ਼ਾਲਸਾ ਕਾਲਜ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਐਂਡ ਕੌਂਸਿਲੰਗ ਸੈੱਲ ਨੇ ਬੀਕਾਮ, ਬੀਬੀਏ, ਐੱਮਬੀਏ (ਐੱਲਡੀ) ਤੇ ਐੱਮਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ। ਸੈਮੀਨਾਰ ਦੌਰਾਨ ਅਲਮਾਬੇ ਨੈੱਟਵਰਕ ਪ੍ਰਰਾਈਵੇਟ ਲਿਮਟਿਡ ਦੇ ਸੀਈਓ ਵਿਸਾਲ ਸੂਦ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਹੁਨਰ, ਸਿਖਲਾਈ ਦੇ ਵਿਕਲਪਾਂ ਤੇ ਉਪਲੱਬਧ ਪਲੇਸਮੈਂਟ ਬਾਰੇ ਜਾਗਰੂਕ ਕੀਤਾ।

 ਅੱਜ ਰੁਜ਼ਗਾਰ ਦੇ ਦੌਰ ‘ਚ ਇੰਟਰਵਿਊ ਲਈ ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਵਿਦਿਆਰਥੀ ਇੰਟਰਵਿਊ ‘ਚ ਫੇਲ੍ਹ ਹੋ ਜਾਂਦੇ ਹਨ ਜਾਂ ਚੰਗਾ ਪ੍ਰਭਾਵ ਬਣਾਉਣ ‘ਚ ਅਸਫਲ ਰਹਿੰਦੇ ਹਨ ਤਾਂ ਉਨਾਂ ਨੂੰ ਪ੍ਰਰਾਪਤ ਹੋਏ ਮੌਕੇ ਤੋਂ ਅਸਫਲਤਾ ਦਾ ਮੂੰਹ ਵੇਖਣਾ ਪੈ ਸਕਦਾ ਹੈ। ਸੂਦ ਨੇ ਕਿਹਾ ਸਕਾਰਾਤਮਕ ਤੇ ਆਤਮ-ਵਿਸ਼ਵਾਸ ਦੇ ਹੁਨਰ ਦੇ ਨਾਲ, ਇੰਟਰਵਿਊ ਦੌਰਾਨ ਪੇਸ਼ਕਾਰੀ ਤੇ ਸੰਚਾਰ ਹੁਨਰ ਨੂੰ ਸੁਧਾਰਨਾ ਇਕ ਸਫਲ ਇੰਟਰਵਿਊ ਲਈ ਸਭ ਤੋਂ ਮਹੱਤਵਪੂਰਨ ਹੁਨਰ ਹੈ। ਵਿਦਿਆਰਥੀਆਂ ਨੂੰ ਇਸ ਗੱਲ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਪਲੇਸਮੈਂਟ ਤੋਂ ਕੀ ਪ੍ਰਰਾਪਤ ਕਰ ਸਕਦੇ ਹਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਤੇ ਕੌਂਸਿਲੰਗ ਸੈੱਲ ਦੇ ਟੀਮ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ।

Leave a Reply

Your email address will not be published. Required fields are marked *