Mansa Jail: 6 Officials Suspended, Including 2 Superintendents

ਮਾਨਸਾ, 26 ਸਤੰਬਰ 2023- ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਜੇਲ੍ਹ ਪੰਜਾਬ ਦੇ ਵਲੋਂ ਹੁਕਮ ਜਾਰੀ ਕਰਦਿਆਂ ਹੋਇਆ ਮਾਨਸਾ ਜੇਲ੍ਹ ਦੇ 2 ਸੁਪਰੰਡਟਾਂ ਸਮੇਤ 6 ਜੇਲ੍ਹਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਜਾਰੀ ਹੁਕਮ ਵਿਚ ਉਨ੍ਹਾਂ ਕਿਹਾ ਕਿ, ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਉਰਫ਼ ਸੁਭਾਸ਼ ਅਰੋੜਾ ਪੁੱਤਰ ਮੱਖਣ ਲਾਲ ਵਲੋਂ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿਚ ਲਾਏ ਗਏ ਦੋਸ਼ਾਂ ਦੀ ਪੜਤਾਲ ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ (ਹੈੱਡਕੁਆਟਰ) ਵੱਲੋਂ ਕੀਤੀ ਗਈ ਅਤੇ ਪੜਤਾਲ ਰਿਪੋਰਟ ਅਨੁਸਾਰ ਜੇਲ੍ਹ ਮਾਨਸਾ ਵਿਚ ਤੈਨਾਤ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੰਟ ਜੇਲ੍ਹ ਮਾਨਸਾ, ਕੁਲਜੀਤ ਸਿੰਘ ਸਹਾਇਕ ਸੁਪਰਡੰਟ ਜਿਲ੍ਹਾ ਜੇਲ੍ਹ ਮਾਨਸਾ, ਵਾਰਡਰ ਨਿਰਮਲ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਪੇਟੀ ਨੰਬਰ 1405 ਜੇਲ੍ਹ ਮਾਨਸਾ, ਵਾਰਡਰ ਸੁਖਵੰਤ ਸਿੰਘ ਜੇਲ੍ਹ ਮਾਨਸਾ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *