Patwari arrested on corruption charges: Punjab Latest News

Patwari arrested on corruption charges: Punjab Latest News
Patwari arrested on corruption charges: Punjab Latest News

Punjab Latest News 01 ਜੁਲਾਈ 2022 – ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਜੀਲੈਂਸ ਬਿਊਰੋ ਯੂਨਿਟ ਵੱਲੋਂ ਮਾਲ ਵਿਭਾਗ ਵਿੱਚ ਤਾਇਨਾਤ ਇੱਕ ਪਟਵਾਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ।

ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੱਤੀ। ਦਲਜਿੰਦਰ ਸਿੰਘ ਢਿੱਲੋਂ , ਸੀਨੀਅਰ ਕਪਤਾਨ ਪੁਲਿਸ , ਵਿਜੀਲੈਂਸ ਬਿਓਰੋ , ਜਲੰਧਰ ਰੇਂਜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਵਿਰੁੱਧ ਸ਼ਿਕਾਇਤ ਕੀਤੀ। Anti Corrutpion action line whatsapp number 9501 2010 200 ਤੋਂ ਪ੍ਰਾਪਤ ਇਕ ਸ਼ਿਕਾਇਤ ਦੀ ਪੜਤਾਲ ਉਪਰੰਤ ਕਾਰਵਾਈ ਕਰਦੇ ਹੋਏ ਨਿਰੰਜਣ ਸਿੰਘ , ਡੀ.ਐਸ.ਪੀ. ਵਿਜੀਲੈਂਸ ਬਿਊਰੋ , ਯੂਨਿਟ , ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਾਨਵਦੀਪ ਸਿੰਘ ਪਟਵਾਰੀ ਮਾਲ ਹਲਕਾ ਰਟੇਂਡਾ ਵਾਧੂ ਚਾਰਜ ਕਟਾਰੀਆ ਤਹਿਸੀਲ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਹੁਣ ਦਫਤਰ ਤਹਿਸੀਲਦਾਰ ਨਵਾਂਸ਼ਹਿਰ ਅਤੇ ਨਵਜੋਤ ਕੁਮਾਰ ਉਰਫ ਲਵੀ ( ਪਟਵਾਰੀ ਦਾ ਪ੍ਰਾਈਵੇਟ ਕਰਿੰਦਾ ) ਵਿਰੁੱਧ ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਰਾਮਪੁਰ , ਥਾਣਾ ਸਦਰ , ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪਾਸੋਂ ਵਿਰਾਸਤ ਦਾ ਇੰਤਕਾਲ ਦਰਜ ਕਰਨ ਬਦਲੇ 2,000 / – ਰੁਪੈ ਰਿਸ਼ਵਤ ਲੈਣ ਦੇ ਦੋਸ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ । 

ਸੀਨੀਅਰ ਕਪਤਾਨ ਪੁਲਿਸ , ਵਿਜੀਲੈਂਸ ਬਿਓਰੋ , ਜਲੰਧਰ ਰੇਂਜ ਨੇ ਦੱਸਿਆ ਕਿ ” ਪੰਜਾਬ ਸਰਕਾਰ ਵਲੋਂ ਰਿਸ਼ਵਤਖੋਰੀ ਵਿਰੁੱਧ ਸ਼ਿਕਾਇਤ ਕਰਨ ਲਈ ਜਾਰੀ ਕੀਤੇ Anti corruption action line whatsapp number 9501 200 200 ਤੇ ਸ੍ਰੀ ਗੁਰਮੀਤ ਸਿੰਘ ਵਾਸੀ ਰਾਮਪੁਰ , ਥਾਣਾ ਸਦਰ , ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਉਕਤ ਨੇ ਸ਼ਿਕਾਇਤ ਕੀਤੀ ਕਿ ਉਸ ਨੇ ਆਪਣੇ ਬੇਟੇ ਸੋਰਵ ਭਟੀ ਦੇ ਨਾਮ ਪਰ ਵਸੀਕਾ ਨੰਬਰ 1376 ਮਿਤੀ 27-03-2021 ਰਾਂਹੀਂ ਕਰਵਾਈ ਤਬਦੀਲ ਮਲਕੀਅਤ ਦਾ ਇੰਤਕਾਲ ਦਰਜ ਕਰਾਉਣ ਸਬੰਧੀ ਮਾਨਵਦੀਪ ਸਿੰਘ ਪਟਵਾਰੀ ਨੂੰ ਕਈ ਵਾਰ ਮਿਲਿਆ , ਪਰੰਤੂ ਉਸ ਨੇ ਇੰਤਕਾਲ ਦਰਜ ਨਹੀਂ ਕੀਤਾ । 

ਮਾਨਵਦੀਪ ਸਿੰਘ ਪਟਵਾਰੀ ਨੇ ਆਪਣੇ ਨਾਲ ਲਵੀ ਨਾਮ ਦਾ ਇੱਕ ਪ੍ਰਾਈਵੇਟ ਵਿਅਕਤੀ ਕੰਮ ਕਰਨ ਲਈ ਰੱਖਿਆ ਹੋਇਆ ਹੈ , ਨੇ ਮਿਤੀ 07-01-2022 ਨੂੰ ਸ਼ਿਕਾਇਤਕਰਤਾ ਦੇ ਲੜਕੇ ਸਰਵ ਭੱਟੀ ਦੇ ਮੋਬਾਇਲ ਨੰਬਰ ਪਰ ਫੋਨ ਕੀਤਾ ਅਤੇ ਕਿਹਾ ਕਿ ਤੁਹਾਡਾ ਇੰਤਕਾਲ ਦਰਜ ਹੋ ਗਿਆ ਹੈ ਅਤੇ ਉਸ ਕੋਲੋਂ 2000 / -ਰੁਪਏ ਰਿਸ਼ਵਤ ਦੀ ਮੰਗ ਕੀਤੀ । ਜਿਸ ਤੇ ਸ਼ਿਕਾਇਤਕਰਤਾ ਦੇ ਲੜਕੇ ਨੇ ਸ਼ਿਕਾਇਤਕਰਤਾ ਨੂੰ ਉਕਤ ਸਾਰੀ ਗੱਲਬਾਤ ਦੱਸੀ । ਤਾਂ ਸ਼ਿਕਾਇਤਕਰਤਾ ਨੇ ਪਟਵਾਰੀ ਦੇ ਕਰਿੰਦੇ ਲਵੀ ਨੂੰ ਉਸਦੇ ਮੋਬਾਇਲ ਫੋਨ ਤੇ ਫੋਨ ਕਰਿਆ ਤਾਂ ਉਸਨੇ ਦੱਸਿਆ ਕਿ ਤੁਹਾਡਾ ਇੰਤਕਾਲ ਦਰਜ ਹੋ ਗਿਆ ਹੈ ਤਹਿਸੀਲਦਾਰ ਵੱਲੋਂ ਅੰਗੂਠਾ ਲੱਗਣਾ ਜੋ ਸੋਮਵਾਰ ਨੂੰ ਲਗਵਾ ਦੇਵਾਂਗਾ ਅਤੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਮੈਂ ਤੈਨੂ ਯੋਗੇਸ਼ ਸ਼ਰਮਾ ਨਾਮ ਦੇ ਵਿਅਕਤੀ ਦਾ ਮੋਬਾਇਲ ਨੰਬਰ ਭੇਜ ਰਿਹਾ ਹਾਂ ਤੂੰ ਇਸ ਨੰਬਰ ਤੇ ਗੂਗਲ ਪੇਅ ਰਾਂਹੀ 2000 / – ਰੁਪੈ ਪੇਅ ਕਰ ਦੇਈਂ । 

ਜਿਸ ਤੇ ਸ਼ਿਕਾਇਤਕਰਤਾ ਨੇ ਮਜ਼ਬੂਰੀ ਵਸ ਹੋ ਕੇ ਯੋਗੇਸ਼ ਸ਼ਰਮਾ ਨਾਮ ਦੇ ਵਿਅਕਤੀ ਦੇ ਗੁੱਗਲ ਪੇਅ ਪਰ 2000  / – ਰੁਪਏ ਪੇਅ ਕਰ ਦਿੱਤੇ । ਜੋ ਇਹ 2000 / – ਰੁਪੈ ਰਿਸ਼ਵਤ ਦੀ ਰਕਮ ਯੋਗੇਸ਼ ਸ਼ਰਮਾ ਦੇ ਗੁੰਗਲ ਪੇਅ ਰਾਂਹੀ ਲੈਣ ਬਾਰੇ ਪਟਵਾਰੀ ਮਾਨਵਦੀਪ ਸਿੰਘ ਅਤੇ ਉਸਦੇ ਪ੍ਰਾਈਵੇਟ ਕਰਿੰਦੇ ਨਵਜੋਤ ਕੁਮਾਰ ਉਰਫ ਲਵੀ ਨੇ ਮੰਨਿਆ । . ਸੀਨੀਅਰ ਕਪਤਾਨ ਪੁਲਿਸ , ਵਿਜੀਲੈਂਸ ਬਿਊਰੋ , ਪੰਜ ਜਲੰਧਰ । ਦੂਜੀ ਮੰਜ਼ਿਲ , ਦਫਤਰਕਮਿਸ਼ਨਰ ਪੁਲਿਸ , ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ , ਜਲੰਧਰ । ਫੋਨ ਅਤੇ ਫੈਕਸ ਨੰਬਰ 0181-2226349 ਇਸ ਸਬੰਧੀ ਵਿੱਚ ਸ੍ਰੀ ਨਿਰੰਜਣ ਸਿੰਘ , ਡੀ.ਐਸ.ਪੀ. ਵਿਜੀਲੈਂਸ ਬਿਊਰੋ , ਯੂਨਿਟ , ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁਕਦਮਾ ਨੰਬਰ 19 ਮਿਤੀ 30,0,2022 ਅਧ 7 , 74 Prevention of Corruption Act 1988 as amended by P.C. ( Amendment ) Act , 2018 ਥਾਣਾ ਵਿਜੀਲੈਂਸ ਬਿਊਰੋ , ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਪਟਵਾਰੀ ਮਾਨਵਦੀਪ ਸਿੰਘ ਅਤੇ ਉਸੇ ਪ੍ਰਾਈਵੇਟ ਕਰਿੰਦੇ ਨਵਜੋਤ ਕੁਮਾਰ ਉਰਫ ਲਵੀ ਦੇ ਵਿਰੁੱਧ ਦਰਜ ਰਜਿਸਟਰ ਕੀਤਾ ਗਿਆ । 

ਮਾਨਵਦੀਪ ਸਿੰਘ ਪਟਵਾਰੀ ਉਕਤ ਨੂੰ ਅੱਜ ਮਿਤੀ 30,00,2022 ਨੂੰ ਗ੍ਰਿਫਤਾਰ ਕੀਤਾ ਗਿਆ । ਤਫਤੀਸ਼ ਜਾਰੀ ਹੈ । Save ਦੋਸ਼ੀ ਕਰਮਚਾਰੀਆਂ ਵੱਲੋਂ ਰਿਸ਼ਵਤ ਲੈਣ ਦਾ ਅਜਿਹਾ ਤਰੀਕਾ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਇਕ ਯੋਗੇਸ਼ ਕੁਮਾਰ ਪੁੱਤਰ ਸੁਭਾਸ਼ ਸ਼ਰਮਾ ਨਾਮ ਦਾ ਵਿਅਕਤੀ ਜਿਸਨੇ ਕਿ ਜੋ ਅੱਬੇ ਇੰਟਰਪ੍ਰਾਈਜ਼ਜ਼ ਦੇ ਨਾਮ ਪਰ ਇਕ ਦੁਕਾਨ ਕਸਬਾ ਅੰਡ ਵਿਖੇ ਖੋਲੀ ਹੋਈ ਹੈ ਜਿੱਥੇ ਕਿ ਉਹ ਆਨ ਲਾਈਨ ਸਰਵਿਸਜ਼ ਜਿਵੇਕਿ ਟਾਈਪਿੰਗ , ਈ – ਮੇਲ , ਪਾਸਪੋਰਟ ਅਪਆਇੰਟਮੈਂਟ ਲੈਣ , ਪੈਨ ਕਾਰਡ ਅਪਲਾਈ ਕਰਨ , ਵੈਸਟਰਨ ਯੂਨੀਅਨ , Paytm ਬੈਂਕ ਅਤੇ ਗੂਗਲ ਪੇਅ ਰਾਂਹੀ ਰਕਮ ਭੇਜਣ ਅਤੇ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ । ਪਟਵਾਰੀ ਮਾਨਵਦੀਪ ਸਿੰਘ ਆਮ ਜਨਤਾ ਪਾਸੋਂ ਉਨ੍ਹਾਂ ਦਾ ਕੰਮ ਕਰਨ ਬਦਲ ਰਿਸ਼ਵਤ ਦੀ ਰਕਮ ਸਿੱਧੇ ਤੌਰ ਤੇ ਨਾਂ ਲੈ ਕੇ ਪਬਲਿਕ ਨੂੰ ਯੋਗਸ਼ ਸ਼ਰਮਾ ਉਕਤ ਦਾ ਮੋਬਾਇਲ ਨੰਬਰ ਦੇ ਦਿੰਦਾ ਸੀ ਅਤੇ ਰਿਸ਼ਵਤ ਵਾਲੀ ਰਕਮ ਉਸਦੇ ਗੂਗਲ ਪੇਅ ਖਾਤੇ ਵਿਚ ਟਰਾਂਸਫਰ ਕਰਵਾ ਲੈਂਦਾ ਸੀ ਅਤੇ ਬਾਅਦ ਵਿੱਚ ਉਸਦੀ ਬਣਦੀ ਕਮਿਸ਼ਨ ਦੇ ਕੇ ਰਿਸ੍ਵਤ ਵਜੋਂ ਆਈ ਰਕਮ ਨਕਦ ਲੈ ਜਾਂਦਾ ਸੀ।ਇਸ ਸਬੰਧੀ ਯੋਗਸ਼ ਸ਼ਰਮਾ ਨੇ ਇਕ ਵੱਖਰਾ ਖਾਤਾ ਰਜਿਸਟਰ ਲਗਾਇਆ ਹੋਇਆ ਸੀ । 

ਪੜਤਾਲ ਦੌਰਾਨ ਜਦੋਂ ਯੋਗਸ ਸ਼ਰਮਾ ਮਾਲਕ ਅਤੇ ਇੰਟਰਪ੍ਰਾਈਜ਼ਜ਼ ਨਾਮ ਦੇ ਵਿਅਕਤੀ ਦੇ ਖਾਤਾ ਰਜਿਸਟਰ ਦੀ ਘੋਖ ਕੀਤੀ ਗਈ ਤਾਂ ਇਹ ਪਾਇਆ ਗਿਆ ਕਿ ਮਾਨਵਦੀਪ ਸਿੰਘ ਪਟਵਾਰੀ ਉਕਤ ਦੇ ਨਾਮ ਪਰ ਵੱਖ ਵੱਖ ਸਮੇਂ ਦੀਆਂ ਕਰੀਬ 40,000 / – ਰੁਪੈ ਦੀਆਂ ਐਂਟਰੀਆਂ ਕਰਨੀਆਂ ਪਾਈਆਂ ਗਈਆਂ । ਜ਼ੋ ਕਿ ਸਕੀ ਤੌਰ ਤੇ ਹੋਰ ਕਈ ਵਿਅਕਤੀਆਂ ਇਹ ਰਕਮਾਂ ਬਤੌਰ ਰਿਸਵਤ ਗੂਗਲ ਪੇਅ ਰਾਂਹੀ ਟਰਾਂਸਫਰ ਕਰਵਾਈਆਂ ਗਈਆਂ ਹਨ । ਜੇ ਅੰਬੇ ਇੰਟਰਪ੍ਰਾਈਜ਼ਜ਼ ਦੇ ਮਾਲਕ ਦੀ ਸ਼ਮੂਲੀਅਤ ਬਾਰੇ ਅਗਲੇਰੀ ਤਫਤੀਸ਼ ਦੌਰਾਨ ਘੋਖ ਕੀਤੀ ਜਾਵੇਗੀ । ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਵੀ ਸਰਕਾਰੀ ਅਧਿਕਾਰੀ / ਕਰਮਚਾਰੀ ਆਪ ਪਾਸੋਂ ਕਿਸੇ ਸਰਕਾਰੀ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਸਿੱਧੇ ਜਾਂ ਅਸਿੱਧੇ ਤੌਰ ਤੇ ਕਰਦਾ ਹੈ ਅਤੇ ਰਿਸ਼ਵਤ ਦੀ ਰਕਮ ਯੂ.ਪੀ.ਆਈ. ਅਕਾਊਂਟ ( ਗੁੱਗਲ ਪੇਅ , ਪੇਟੀਐਮ , ਫੋਨਪੇਅ ਆਦਿ ) ਰਾਂਹੀ ਕਿਸੇ ਹੋਰ ਦੇ ਯੂ.ਪੀ.ਆਈ. ਅਕਾਂਊਂਟ ਵਿੱਚ ਟਰਾਂਸਫਰ ਕਰਨ ਲਈ ਕਹਿੰਦਾ ਹੈ ਤਾਂ ਅਜਿਹੀ ਸੂਰਤ ਵਿੱਚ ਤੁਹਾਨੂੰ ਵਿਜੀਲੈਂਸ ਬਿਊਰੋ ਨੂੰ ਇਤਲਾਹ ਦੇਣੀ ਚਾਹੀਦੀ ਹੈ ਤਾਂ ਜੋ ਅਜਿਹੇ ਸਰਕਾਰੀ ਅਧਿਕਾਰੀ / ਕਰਮਚਾਰੀ ਪਰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ । 

Leave a Reply

Your email address will not be published. Required fields are marked *