ਅਗਲੇ 3-4 ਦਿਨ ਪੂਰਬੀ ਹਵਾਵਾਂ(bay EAST) ਸੋਹਣੀ ਰਫ਼ਤਾਰ ਨਾਲ ਵਗੇਗੀ ਜਿਸ ਕਾਰਨ ਹੁੰਮਸ ਵਾਲੀ ਗਰਮੀ ਤੋਂ ਰਾਹਤ ਰਹੇਗੀ ਪਰ ਕੰਮ ਕਰਨ ਵੇਲੇ ਮੁੜਕਾ ਜਰੂਰ ਆਵੇਗਾ ਦਿਨ ਵੇਲੇ ਮੌਸਮ HD ਰਹਿੰਦਾ ਜਾਪ ਰਿਹਾ । ਪਹਾੜਾ ਲਾਗੇ ਹਵਾ ਦਾ ਵਹਾਅ ਘੱਟ ਹੋ ਸਕਦਾ ਪਰ ਮਾਲਵੇ ਚ ਵਧੀਆ ਰਹੇਗਾ।
ਅਗਲੇ 2 ਦਿਨਾਂ ਚ ੧ ਵਾਰੀ ਪੰਜਾਬ ਦੇ 50-75% ਹਿੱਸਿਆਂ ਚ ਠੰਡੀਆਂ ਹਵਾਵਾਂ ਤੇ ਗਰਜ-ਲਿਸ਼ਕ ਨਾਲ ਬਾਰਿਸ਼ ਹੋ ਜਾਵੇਗੀ ਖਾਸਕਰ ਕੱਲ੍ਹ ਅਤੇ 15-16-17 ਨੂੰ ਵੀ 1-2 ਵਾਰੀ ਟੁੱਟਵੇ ਇਲਾਕਿਆਂ ਚ ਭਾਰੀ ਫੁਹਾਰਾਂ ਪੈਣਗੀਆਂ। ਇਸ ਵਾਰੀ ਪੱਛਮੀ ਤੇ ਕੇਂਦਰੀ ਮਾਲਵੇ ਚ ਕਾਰਵਾਈ ਵਧੇਰੇ ਆਸਾਰ ਰਹਿਣਗੇ।
ਖਾਸ ਗੱਲ ਅਗਲੇ 3-4 ਦਿਨ ਬੱਦਲਾਂ ਦੇ ਦ੍ਰਿਸ਼ ਘੈੰਟ ਰਹਿਣਗੇ ਘੱਟ ਖੇਤਰੀ ਤਕੜੇ ਗੋਭੀ ਆਲੇ ਬੱਦਲਾ ਥੱਲੇ ਕਾਲੀਆਂ ਘਟਾਵਾਂ ਦੱਖਣ-ਪੂਰਬ ਤੋਂ ਚੜ੍ਹ ਕੇ ਆਓੁਣਗੀਆਂ। ਵੱਡੇ ਗੋਲੇ ਹਿਲਜੁਲ ਥੋੜ੍ਹੂੀ ਬਹੁਤ ਕਰਨਗੇ ਓੁਹ ਵੀ ਓੁੱਤਰ-ਪੂਰਬ ਵੱਲ ਹੀ ਵਧੇਰੇ ਵਧਣਗੇ। ਕੁਝ ਖੇਤਰ ਬਾਰਿਸ਼ ਤੋ ਵਾਝੇ ਵੀ ਰਹਿ ਸਕਦੇ ਹਨ ਪਰ ਗਰਮੀ ਤੋਂ ਓੁੱਥੇ ਵੀ ਫਰਕ ਰਹੇਗੀ।
20-21 ਨੂੰ ਅਗਲਾ ਤਕੜਾ ਸਪੈਲ ਲੱਗ ਸਕਦਾ ਹੈ। ਜੁਲਾਈ ਚ ਬਰਸਾਤਾ ੧-੨ ਦਿਨ ਛੱਡ ਆਓੁਦੀਆਂ ਰਹਿਣਗੀਆਂ।