Pen down strike by sewa kendra union

 ਹੱਕਾਂ ਨੂੰ ਲੈ ਕੇ ਖੋਲਿਆ ਮੋਰਚਾ: sewa kendra union

sewa kendra union ਦੀਆ ਮੁੱਖ ਮੰਗਾਂ ਇਸ ਪ੍ਰਕਾਰ ਹਨ।

  •  ਲੱਗਭਗ  6 ਸਾਲਾਂ ਤੋਂ ਕੰਮ ਕਰਦੇ ਕਰਮਚਾਰੀਆਂ ਹੈਲਪ ਡੈਸਕ ਆਪਰੇਟਰ,ਆਪਰੇਟਰ, ਰਨਰ, ਸਿਕੁਰਿਟੀ ਗਾਰਡ,ਸਫ਼ਾਈ ਕਰਮਚਾਰੀ ਦੀ ਅੱਜ ਤੱਕ ਕੋਈ ਵੀ ਤਨਖਾਹ ਨਹੀ ਵਧਾਈ ਗਈ। 
  • ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ 8000 ਤੋਂ 10000 ਦੀ ਤਨਖਾਹ ਦਿੱਤੀ ਜਾ ਰਹੀ ਹੈ ਜਦ ਕਿ ਸੇਵਾ ਕੇਂਦਰਾ ਵਿੱਚ 27 ਦੇ ਲਗਭਗ ਡਿਪਾਰਟਮੇਂਟ ਅਤੇ 379 ਸਰਕਾਰ ਦੀਆਂ ਸੇਵਾਵਾਂ ਚੱਲ ਰਹੀਆਂ ਹਨ। ਜਦੋਂਕਿ ਸੇਵਾ ਕੇਂਦਰ ਖੁੱਲਣ ਸਮੇਂ ਸਿਰਫ਼ 150 ਕੁ ਸੇਵਾਵਾਂ ਸਨ।
  • ਹੁਣ ਨਵੀਂ ਸਰਕਾਰ ਤੇ ਕੰਪਨੀ ਨੇ ਸੇਵਾ ਕੇਂਦਰਾਂ ਨੂੰ ਹਫ਼ਤੇ ਦੇ 7 ਦਿਨ ਖੋਲ ਦਿੱਤਾ ਹੈ ਅਤੇ ਸੇਵਾ ਕੇਂਦਰਾਂ ਦਾ ਸਮਾਂ ਵੀ 8 ਤੋਂ 6 ਕਰ ਦਿੱਤਾ ਹੈ।
  • ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰ ਖੋਲਣ ਨਾਲ ਸਰਕਾਰ ਤੇ ਕੰਪਨੀ ਨੂੰ ਮੋਟਾ ਮੁਨਾਫ਼ਾ ਹੈ। ਇਸ ਦੇ ਉਲਟ ਮੁਲਾਜਮ 8 ਹਜਾਰ ਵਿੱਚ ਰੁਲ ਰਹੇ ਹਨ।
  •  ਇਥੇ ਇਹ ਜਾਣ ਕੇ ਹਰਾਨੀ ਹੋਵੇਗੀ ਸਰਕਾਰ  ਅਤੇ ਕੰਪਨੀ ਨੂੰ ਸਭ ਤੋਂ ਵੱਧ ਪੈਸੇ ਸੇਵਾ ਕੇਂਦਰਾਂ ਤੋਂ ਇਕੱਠਾ ਹੋ ਰਿਹੇ ਹਨ ਪਰ ਅੱਜ ਤਕ ਸਰਕਾਰ ਜਾ ਕੰਪਨੀ ਨੇ ਸੇਵਾ ਕੇਂਦਰਾਂ ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ।

Pen down strike by sewa kendra union

 

ਪ੍ਰੈਸ ਨੋਟ

ਪੰਜਾਬ ਰਾਜ ਵਿੱਚ ਸੇਵਾ ਕੇਂਦਰ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਪਬਲਿਕ ਦੀ ਸੇਵਾ ਕਰਦੇ ਆ ਰਹੇ ਹਨ। ਜਿਸ ਦੇ ਸਿੱਟੇ ਵਜੋਂ ਅੱਜ ਦੇ ਸਮੇਂ ਵਿੱਚ ਇਹਨਾਂ ਵਿੱਚ ਕੰਮ ਕਰਾਉਣ ਵਾਲੇ ਪਬਲਿਕ ਨੂੰ ਵੱਖ-ਵੱਖ ਦਫਤਰਾਂ ਵਿੱਚ ਨਾ ਜਾ ਕੇ ਸਿਰਫ ਇਕ ਹੀ ਛੱਤੇ ਥੱਲੇ ਆਪਣੇ ਕੰਮ ਕਰਵਾ ਸਕਦੇ ਹਨ। ਅਤੇ ਹੁਣ ਗੱਲ ਕਰਦੇ ਹਾਂ ਇਹਨਾਂ ਵਿੱਚ ਕੰਮ ਕਰਦੇ ਮੁਲਾਜਮਾਂ ਦੀ ਜੋ ਕਿ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਬਹੁਤ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ। ਅੱਜ ਇਹਨਾਂ ਦਾ ਹਾਲ ਇਹ ਹੋ ਗਿਆ ਹੈ ਕਿ ਇਹ ਨਾਂ ਤਾਂ ਸਰਕਾਰ ਨੂੰ ਆਪਣੀ ਗੁਹਾਰ ਲਾ ਸਕਦੇ ਹਨ। ਅਤੇ ਨਾ ਹੀ ਸੇਵਾ ਕੇਂਦਰ ਨੂੰ ਚਲਾ ਰਹੀ ਕੰਪਨੀ ਨੂੰ, ਕਿਉਂਕਿ ਸਰਕਾਰ ਦੇ ਦਰਬਾਰੇ ਇਹਨਾਂ ਦੀ ਕੋਈ ਸੁਣਦਾ ਨਹੀਂ ਅਤੇ ਪ੍ਰਾਇਵੇਟ ਕੰਪਨੀ ਇਹਨਾਂ ਨੂੰ ਇਹ ਕਹਿ ਕੇ ਲਾਰਾ ਲਗਾ ਦਿੰਦੀ ਹੈ ਕਿ ਜੇਕਰ ਸਰਕਾਰ ਕੰਪਨੀ ਨੂੰ  ਖਰਚਾ ਵਧਾ ਕੇ ਦਿੰਦੀ ਹੈ ਤਾਂ ਤੁਹਾਡੀ ਤਨਖਾਹ ਵਧਾਉਣ ਬਾਰੇ ਸੋਚਿਆ ਜਾ ਸਕਦਾ ਹੈ। ਫਿਲਹਾਲ ਤੁਸੀਂ ਐਵੇਂ ਹੀ ਕੰਮ ਕਰਦੇ ਰਹੋ। ਜਦਕਿ ਛੇ ਸਾਲਾਂ ਦੌਰਾਨ ਪੰਜਾਬ ਰਾਜ ਵਿੱਚ ਦੌ ਸਰਕਾਰਾ ਬਦਲ ਕੇ ਤੀਜੀ ਸਰਕਾਰ ਬਣ ਚੁੱਕੀ ਪਰ ਕਿਸੇ ਨੇ ਸੇਵਾ ਕੇਂਦਰ ਵਿੱਚ ਕੰਮ ਕਰਦੇ ਮੁਲਾਜਮਾਂ ਬਾਰੇ ਸਾਰ ਨਹੀਂ ਲਈ। ਇਸ ਦੇ ਨਾਲ ਸੇਵਾ ਕੇਂਦਰ ਪੰਜਾਬ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਕਮਾਈ ਦਾ ਸਾਧਨ ਬਣ ਚੁੱਕੇ ਹਨ। ਹਰ ਮਹੀਨੇ ਲੱਖਾਂ ਰੁਪਏ ਕਮਾ ਕੇ ਨੂੰ ਦਿੱਤੇ ਜਾਂਦੇ ਹਨ। 

ਹੁਣ ਸੇਵਾ ਕੇਂਦਰ ਮੁਲਾਜਮਾਂ ਵੱਲੋਂ ਰੋਹ ਵਿੱਚ ਆ ਕੇ ਆਪਣੀਆਂ ਮੰਗਾ ਸਬੰਧੀ ਕੰਪਨੀ ਨੂੰ 15/05/2022 ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਜੇਕਰ ਕੰਪਨੀ ਵੱਲੋਂ ਉਹਨਾਂ ਦੀਆਂ ਮੰਗਾ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ, ਸਾਰੇ ਮੁਲਾਜਮਾਂ ਵੱਲੋਂ 16/05/2022 ਦਿਨ ਸੋਮਵਾਰ  ਨੂੰ ਪਟਿਆਲਾ,ਸੰਗਰੂਰ, ਮਲੇਰਕੋਟਲਾ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਇੱਕ ਦਿਨ ਦੀ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਅਤੇ ਨਾਲ ਕੰਪਨੀ ਅਤੇ ਸਰਕਾਰ ਨੂੰ ਕਿਹਾ ਗਿਆ ਹੈ ਕਿ ਜੇਕਰ ਫਿਰ ਵੀ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾ ਇਸ ਸੰਘਰਸ਼ ਨੂੰ ਸੂਬਾ ਪੱਧਰ ਤੇ ਲੈ ਕੇ ਜਾਇਆ ਜਾਵੇਗਾ। ਇਸ ਤੋਂ ਬਾਅਦ ਪੂਰੇ ਪੰਜਾਬ ਦੇ ਸੇਵਾ ਕੇਂਦਰ ਮੁਲਜਮਾਂ ਵੱਲੋਂ ਸੰਘਰਸ਼ ਵਿਢਿਆ ਜਾਵੇਗਾ। ਇਸ ਮੌਕੇ ਜਿਲ੍ਹਾ ਪਟਿਆਲਾ, ਮਲੇਰਕੋਟਲਾ,ਸੰਗਰੂਰ  ਦੇ ਸਮੂਹ ਸੇਵਾ ਕੇਂਦਰ ਯੂਨੀਅਨ ਦੇ ਮੈਂਬਰ ਮੌਜੂਦ ਸਨ।

Leave a Reply

Your email address will not be published. Required fields are marked *