ASI shot himself in the head after killing his wife: News Patiala |
News Patiala : ਇੱਥੋਂ ਦੇ ਪੁਲਿਸ ਲਾਇਨ ਦੇ ਕੁਆਰਟਰਾਂ ‘ਚ ਇਕ ਏਐਸਆਈ ਨੇ ਆਪਣੇ ਸਿਰ ‘ਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਗੋਲ਼ੀ ਚੱਲਣ ਦੀ ਅਵਾਜ਼ ਤੋਂ ਬਾਅਦ ਜਿਵੇਂ ਹੀ ਗੁਆਂਢੀ ਘਰ ਪੁੱਜੇ ਤਾਂ ਏਐਸਆਈ ਦੀ ਪਤਨੀ ਸੁਮਨ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗੀ ਪਈ ਸੀ ਜਦਕਿ ਏਐਸਆਈ ਦਵਿੰਦਰ ਸਿੰਘ ਦਰਦ ਨਾਲ ਤੜਫ ਰਿਹਾ ਸੀ।
ਇਸ ਤੋਂ ਤੁਰੰਤ ਬਾਅਦ ਗੁਆਂਢੀਆਂ ਵੱਲੋਂ ਜਿਥੇ ਏਐਸਆਈ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ, ਉੱਥੇ ਹੀ ਘਟਨਾ ਸਬੰਧੀ ਥਾਣਾ ਤ੍ਰਿਪੜੀ ਨੂੰ ਸੂਚਨਾ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਗੁਆਂਢੀ ਵਿਨੋਦ ਕੁਮਾਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਪਿਆਨਾ ਪਿੰਡ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ।
ਦੁਪਹਿਰ ਦੋ ਵਜੇ ਦੇ ਕਰੀਬ ਉਸ ਨੂੰ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਉਹ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਹੈ ਤੇ ਉਹ ਝਗੜਦੇ ਹੋਏ ਉਸ ਨੂੰ ਗੋਲ਼ੀ ਮਾਰ ਸਕਦਾ ਹੈ।
ਇਸ ਤੋਂ ਬਾਅਦ ਉਹ ਜਿਵੇਂ ਹੀ ਦਵਿੰਦਰ ਸਿੰਘ ਦੇ ਕੁਆਰਟਰ ਪੁੱਜੇ ਤਾਂ ਉਸ ਦੀ ਪਤਨੀ ਦੀ ਲਾਸ਼ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗੀ ਪਈ ਸੀ ਤੇ ਉਹ ਦਰਦ ਨਾਲ ਤੜਫ ਰਿਹਾ ਸੀ।
ਇਸ ਤੋਂ ਤੁਰੰਤ ਬਾਅਦ ਦਵਿੰਦਰ ਸਿੰਘ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਫਿਲਹਾਲ ਉੱਥੇ ਉਸ ਦੀ ਹਾਲਤ ਹਾਲੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਗੋਲ਼ੀ ਉਸ ਦੇ ਸਿਰ ਦੇ ਆਰ-ਪਾਰ ਲੰਘ ਚੁੱਕੀ ਹੈ। ਥਾਣਾ ਤ੍ਰਿਪੜੀ ਦੇ ਏ ਐੱਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰਨ ਜਾਂਚ ਤੋਂ ਬਾਅਦ ਉਹ ਇਸ ਸੰਬੰਧ ‘ਚ ਕੁਝ ਦੱਸ ਸਕਦੇ ਹਨ ।