ਪਾਤੜਾਂ : ਚੱਲ ਰਹੇ ਹਾੜ੍ਹੀ ਦੇ ਸੀਜ਼ਨ ਦੌਰਾਨ ਮੰਡੀਆਂ ‘ਚ ਕਣਕ ਦੀ ਆਮਦ ਜ਼ੋਰਾਂ ‘ਤੇ ਹੈ। ਇਸ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਾਬਕਾ ਫ਼ੌਜੀਆਂ ‘ਤੇ ਅਧਾਰਿਤ ਬਣਾਈ ਗਈ ਜੀਓਜੀ ਟੀਮ ਵਲੋਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣੀਆਂ ਗਈਆਂ। ਜੀਓਜੀ ਦੇ ਜ਼ਿਲ੍ਹਾ ਮੁਖੀ ਬਿ੍ਗੇਡੀਅਰ (ਰਿ.) ਦਵਿੰਦਰ ਸਿੰਘ ਗਰੇਵਾਲ ਤੇ ਸਮੁੱਚੀ ਟੀਮ ਜਿਸ ‘ਚ ਤਹਿਸੀਲ ਹੈਡ ਪਾਤੜਾਂ ਲੈਫਟੀਨੈਂਟ ਕਰਨਲ (ਰਿ.) ਰੁਪਿੰਦਰ ਸਿੰਘ, ਐੱਨਅੱੈਸ ਸਿੱਧੂ, ਐੱਸਅੱੈਮ ਬਲਵਿੰਦਰ ਸਿੰਘ ਨੇ ਸਮੁੱਚੀ ਟੀਮ ਨਾਲ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਗਰੇਵਾਲ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਫਸਲ ਦਾ ਇਕ-ਇਕ ਦਾਣਾ ਖਰੀਦਣ ਦੀ ਵਚਨਬੱਧ ਹੈ ਅਤੇ ਕਿਸੇ ਕਿਸਾਨ, ਮਜ਼ਦੂਰ ਜਾਂ ਆੜ੍ਹਤੀ ਨੂੰ ਕੋਈ ਪੇ੍ਸ਼ਾਨੀ ਨਹੀਂ ਆਉਣ ਦੇਵੇਗੀ। ਉਨਾਂ੍ਹ ਅੱਜ ਸਮੁੱਚੇ ਹਲਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ। ਇਸ ਦੌਰਾਨ ਕਿਸਾਨਾਂ ਨਾਲ ਤੋਲ ਸਬੰਧੀ ਅਤੇ ਹੋਰ ਦਿੱਕਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨਾਂ੍ਹ ਕਿਹਾ ਕਿ ਜੇਕਰ ਕੋਈ ਆੜ੍ਹਤੀ ਜਾਂ ਹੋਰ ਅਧਿਕਾਰੀ ਕਿਸੇ ਗੱਲੋਂ ਕਿਸਾਨਾਂ ਨੂੰ ਤੰਗ ਪੇ੍ਸ਼ਾਨ ਕਰਦਾ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤਹਿਸੀਲ ਸੁਪਰਵਾਈਜ਼ਰ ਰਿਸਾਲਦਾਰ ਸਮਸ਼ੇਰ ਸਿੰਘ ਿਢੱਲੋਂ, ਗੁਰਦੇਵ ਸਿੰਘ, ਜੀਓਜੀ ਜਸਵੀਰ ਸਿੰਘ ਘੱਗਾ, ਨਿਰਮਲ ਸਿੰਘ ਡੀਈਓ, ਅਸੋਕ ਕੁਮਾਰ ਸਿੰਘ ਬਣਵਾਲਾ, ਭੁਪਿੰਦਰ ਸਿੰਘ ਮੋਮੀਆਂ, ਪੰਜਾਬ ਸਿੰਘ ਨਨਹੇੜਾ, ਗੁਰਦੀਪ ਸਿੰਘ ਧੂਹੜ, ਜਸਵਿੰਦਰ ਸਿੰਘ ਪਾਤੜਾਂ, ਤਰਸੇਮ ਸਿੰਘ ਖਾਸ਼ਪੁਰ, ਬਲਜਿੰਦਰ ਸਿੰਘ ਗਿੱਲ ਤੇ ਸੁਰਿੰਦਰ ਸਿੰਘ ਬਰਾਸ ਸਮੇਤ ਜੀਓਜੀ ਟੀਮ ਮੈਂਬਰ ਹਾਜ਼ਰ ਸੀ।
Sunday, February 23, 2025
Live Today Latest Breaking
News PatialaLive Today Latest Breaking
News Patiala