PRTC workers union committee Protest DC office Patiala

ਬੱਸਾਂ ਦੇ ਟਾਈਮ ਟੇਬਲ ਨੂੰ ਤਬਦੀਲ ਕਰਨ ਦਾ

ਪਹਿਲੀ ਵਾਰ ਸਰਕਾਰੀ ਟਰਾਂਸਪੋਰਟ ਦੇ ਹੱਕ ‘ਚ ਮੁਲਾਜ਼ਮਾਂ ਨੇ ਲਾਇਆ ਧਰਨਾ, ਭੁੱਖ ਹੜਤਾਲ ਸ਼ੁਰੂ

ਦਿਨ ਭਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਚੱਲੀਆਂ ਮੀਟਿੰਗਾਂ ਰਹੀਆਂ ਬੇਸਿੱਟਾ

PRTC workers union committee Protest DC office Patiala
PRTC workers union committee Protest DC office Patiala

Patiala News 12 ਫਰਵਰੀ ਟਰਾਂਸਪੋਰਟ ਵਿਭਾਗ ਵੱਲੋਂ ਆਪਣੀ ਮਨਮਰਜ਼ੀ ਨਾਲ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਪਹੁੰਚਾਉਣ ਦੀ ਨੀਅਤ ਨਾਲ 23 ਦਸੰਬਰ 2021 ਨੂੰ ਬਣਾਏ ਗਏ ਬੱਸਾਂ ਦੇ ਰੂਟ ਟਾਈਮ ਟੇਬਲ ਰੱਦ ਕਰ ਕੇ ਨਵੇਂ ਸਿਰਿਓਂ ਬਣਾਉਣ ਨੂੰ ਲੈ ਕੇ ਪਹਿਲੀ ਵਾਰ ਪੀ.ਆਰ ਟੀ.ਸੀ. ਦੇ ਮੁਲਾਜ਼ਮਾਂ ਦੀਆਂ 7 ਜਥੇਬੰਦੀਆਂ ਨੇ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਖਿਲਾਫ ਦਫਤਰ ਅੱਗੇ ਧਰਨਾ ਲਗਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਾਈਵੇਟ ਟਰਾਂਸਪੋਰਟ ਆਰਥਿਟ, ਪਿਆਰ ਬੱਸ ਸਰਵਿਸ, ਡੱਬਵਾਲੀ ਟਰਾਂਸਪੋਰਟ, ਰਾਜਧਾਨੀ, ਨਿਊ ਦੀਪ, ਅਵਤਾਰ ਬੱਸ, ਜੁਝਾਰ ਬੱਸਆਦਿ ਟਰਾਂਸਪੋਰਟਰਾਂ ਵੱਲੋਂ ਵੱਖ- ਵੱਖ ਰੂਟਾਂ ‘ਤੇ ਬੰਸਾਂ ਦੇ ਟਾਈਮ ਟੇਬਲ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿਖੇ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ‘ਤੇ ਫੈਸਲਾ ਨਾ ਆਉਣ ਦੇ ਬਾਵਜੂਦ ਟਰਾਂਸਪੋਰਟ ਦੇ ਅਧਿਕਾਰੀਆਂ ਨੇ ਆਪਣੀ ਮਨਮਰਜ਼ੀ ਨਾਲ ਪੁਰਾਣੇ ਰੂਟ ਬਹਾਲ ਕਰ ਦਿੱਤੇ। ਇਸ ਨੂੰ ਲੇ ਕੇ ਭੜਕ ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰ ਕੇ ਸਰਕਾਰੀ ਟਰਾਂਸਪੋਰਟ ਨੂੰ ਹੋ ਰਹੇ ਵਿੱਤੀ ਨੁਕਸਾਨ ਨੂੰ ਬਚਾਉਣ ਲਈ ਧਰਨਾ ਦਿੱਤਾ।

ਇਸ ਸਬੰਧੀ ਗੱਲਬਾਤ ਕਰਦਿਆਂ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਬਲਦੇਵ ਰਾਜ ਝੌਤਾ, ਜਰਨੈਲ ਸਿੰਘ, ਰਾਕੇਸ਼ ਵਿੱਕੀ, ਨਸੀਬ ਚੰਦ, ਉੱਤਮ ਸਿੰਘ, ਦੇਵ ਰਾਜ ਆਦਿ ਆਗੂਆਂ ਨੇ ਕਿਹਾ ਕਿ ਜੇਕਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਪੁਰਾਣੇ ਟਾਈਮ ਟੇਬਲ ਰੱਦ ਨਾ ਕੀਤੇ ਤਾਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਟਾਈਮ ਟੇਬਲ ਸਬੰਧੀ ਮਾਣਯੋਗ ਹਾਈਕੋਰਟ ‘ਚ ਚੱਲਦੇ ਕੇਸ ਦਾ ਪਤਾ ਹੋਣ ਦੇ ਬਾਵਜੂਦ ਕੀਤੀ ਗਈ ਕਾਰਵਾਈ ਨਿੰਦਣਯੋਗ ਅਤੇ ਸਰਾਸਰ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਟਰਾਂਸਪੋਰਟ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ ਸ਼ਿਕਾਰ ਹੈ। ਹੁਣ ਸਰਕਾਰ ਦੇ ਅਧਿਕਾਰੀ ਅੰਦਰਲੀ ਮਿਲੀਭੁਗਤ ਨਾਲ ਸਰਕਾਰੀ ਟਰਾਂਸਪੋਰਟ ਨੂੰ ਤਾਲਾ ਲਗਵਾਉਣ ਲਈ ਯਤਨ ਕਰ ਰਹੇ ਹਨ।

PRTC workers union committee Protest DC office Patiala
PRTC workers union committee Protest DC office Patiala

ਰੂਟਾਂ ਨੂੰ ਲੈ ਕੇ ਧਰਨਾ ਲੱਗਣ ਤੋਂ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੇ ਆਰ. ਟੀ. ਏ., ਏ. ਡੀ. ਸੀ. ਅਤੇ ਹੋਰ ਅਧਿਕਾਰੀਆਂ ਦੀ ਪੀ . ਆਰ. ਟੀ. ਸੀ. ਦੀਆਂ ਮੁਲਾਜ਼ਮ ਜਥੇਬੰਦੀਆਂ ਦੌਰ ਚੱਲਦਾ ਰਿਹਾ ਹੈ ਪਰ ਖਬਰ ਲਿਖਣ ਤੱਕ ਦੋਵੇਂ ਧਿਰਾਂ ਵਿਚਕਾਰ ਇਹ ਰੇੜਕਾ ਜਾਰੀ ਸੀ । ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੀ ਆਰ. ਟੀ. ਸੀ. ਦੇ ਮੁਲਾਜ਼ਮਾਂ ਵੱਲੋਂ ਬੱਸਾਂ ਦੇ ਟਾਈਮ ਟੇਬਲਾਂ ਨੂੰ ਲੈ ਕੇ ਕੀਤੇ ਗਏ ਸੰਘਰਸ਼ ਦੀ ਛੋਟੇ ਪ੍ਰਾਈਵੇਟ ਟਰਾਂਸਪੋਰਟਰ ਵੀ ਸਹਿਯੋਗ ਦੇ ਰਹੇ ਹਨ। ਕਿਉਂਕਿ ਵੱਡੇ ਟਰਾਂਸਪੋਰਟਰਾਂ ਨੇ ਤਾਂ ਪਹਿਲਾਂ ਹੀ ਸਰਕਾਰੀ ਟਰਾਂਸਪੋਰਟ ਨੂੰ ਖੁੱਡ ਲਾਈਨ ਲਗਾਇਆ ਹੋਇਆ ਹੈ, ਜਿਸ ਨਾਲ ਵਿਭਾਗ ਦੇ ਮੁਲਾਜ਼ਮਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਸਰਕਾਰੀ ਟਰਾਂਸਪੋਰਟ ਹੀ ਸੁਰੱਖਿਅਤ ਨਾ ਰਹੀ ਤਾਂ ਸਰਕਾਰੀ ਮੁਲਾਜਮ ਕਿਵੇਂ ਸੁਰੱਖਿਅਤ ਰਹੇਣਗੇ।

Leave a Reply

Your email address will not be published. Required fields are marked *