ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਆਸ
Patiala city weather current live 10 days climate |
Patiala News: ਅਗਲੇ 5 ਦਿਨ ਪੰਜਾਬ ਚ ਲਗਾਤਾਰ ਦੋ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਨਗੇ। ਪਹਿਲਾ ਤੇ ਮੁੱਖ ਸਿਸਟਮ ਅਗਲੇ 24-48 ਘੰਟਿਆਂ ਦੌਰਾਨ ਪ੍ਰਭਾਵਿਤ ਕਰੇਗਾ। ਜਿਸ ਨਾਲ ਪੰਜਾਬ ਚ ਟੁੱਟਵੀਂ ਬਰਸਾਤੀ ਕਾਰਵਾਈ ਹੋਵੇਗੀ।
ਮੁੱਖ ਤੌਰ ਤੇ ਮਾਝੇ-ਦੁਆਬੇ ਚ ਗਰਜ-ਲਿਸ਼ਕ ਵਾਲੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਆਸ ਹੈ।
ਜਿਲ੍ਹੇਵਾਰ ਵੇਖਿਏ ਤਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ 90% ਤੇ ਤਰਨਤਾਰਨ ਸਾਹਿਬ, ਕਪੂਰਥਲਾ, ਜਲੰਧਰ, ,ਫਗਵਾੜਾ, ਨਵਾਂਸ਼ਹਿਰ ਜ਼ਿਲ੍ਹਿਆਂ ਚ 70-80% ਆਸਾਰ ਹਨ ਗਰਜ- ਲਿਸ਼ਕ ਨਾਲ ਮੀਂਹ ਦੇ ੧-੩ ਛਰਾਟੇ ਪੈਣ ਦੇ ਵਧੇਰੇ ਹਲਚਲ ਕੱਲ੍ਹ ਦੁਪਹਿਰ ਤੋਂ ਪਰਸੋਂ ਸਵੇਰ ਦਰਮਿਆਨ ਹੋਵੇਗੀ ਇਨ੍ਹਾਂ ਜ਼ਿਲ੍ਹਿਆਂ ਚ ਹੀ ਕਿਤੇ ਕਿਤੇ ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਤੇਜ਼ ਮੀਂਹ ਨਾਲ ਮੋਟੀ ਗੜ੍ਹੇਮਾਰੀ ਕਰ ਸਕਦੇ ਹਨ।
ਪੁਆਧ ਚ ਰੋਪੜ, ਮੋਹਾਲੀ, ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ , ਰਾਜਪੁਰਾ ਤਹਿ, ਪੰਚਕੂਲਾ,ਅੰਬਾਲਾ ਚ 50-60% ਹਨ ੧-੨ ਛਰਾਟੇ ਦੇ ਅਗਲੇ ਦੋ ਦਿਨ ਮਾਲਵੇ ਤੇ ਚ ਪੁਰਾ ਤਾ ਵਗੇਗਾ ਪਰ ਬਰਸਾਤੀ ਹਲਚਲ ਘੱਟ ਹੀ ਖੇਤਰਾਂ ਚ ਹੋਣ ਦੀ ਆਸ ਹੈ ਜਿਦੇ ਤੇ ਫਿਰੋਜ਼ਪੁਰ,ਮੋਗਾ, ਲੁਧਿਆਣਾ ਜ਼ਿਲ੍ਹੇ ਮੁੱਖ ਹਨ।
24,25,26 ਵੀ ਪੰਜਾਬ ਚ ਕਿਤੇ ਕਿਤੇ(5-25%) ਹਰ ਰੋਜ਼ ਗਰਜ਼ ਲਿਸ਼ਕ ਨਾਲ ਮੀਂਹ ਦੇ ਛਰਾਟੇ ਪੈਣ ਦੇ ਆਸਾਰ ਬਣੇ ਰਹਿਣਗੇ ਖਾਸਕਰ ਉੱਤਰ-ਪੂਰਬੀ ਪੰਜਾਬ ਚ ਪੱਛਮੀ ਪੰਜਾਬ ਚ ਇਹ ਹਲਚਲ ਨਾ ਬਰਾਬਰ ਹੈ।
ਕਾਫ਼ੀ ਦਿਨਾਂ ਬਾਅਦ ਅਗਲੇ 5 ਦਿਨ ਜੰਮੂ- ਕਸ਼ਮੀਰ ਤੇ ਹਿਮਾਚਲ ਚ ਬਰਫਵਾਰੀ ਦਾ ਸਪੈਲ ਲੱਗੇਗਾ । ਇਸ ਦੌਰਾਨ ਡਲਹੌਜ਼ੀ, ਮਨਾਲੀ ਤੇ ਸ਼ਿਮਲਾ-ਕੁਫਰੀ ਚ ਬਰਫਵਾਰੀ ਹੋਵੇਗੀ।