News Patiala, 17 ਫ਼ਰਵਰੀ, 2022 –
ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਬਾਰ ਐਸੋਸੀਏਸ਼ਨ ਮੈਂਬਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਮੋਹਿਤ ਮੋਹਿੰਦਰਾ ਵਲੋਂ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਉਥੇ ਹੀ ਵਕੀਲਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਭਰੋਸਾ ਵੀ ਦਿੱਤਾ। ਇਸ ਤੋਂ ਸਹਿਮਤ ਹੰੁਦਿਆਂ ਮੋਹਿਤ ਮੋਹਿੰਦਰਾ ਦਾ ਐਸੋਸੀਏਸ਼ਨ ਮੈਂਬਰਾਂ ਵਲੋਂ ਭਰਵਾਂ ਸਮਰਥਨ ਦਿੱਤਾ ਹੈ। ਚੋਣਾਂ ਵਿਚ ਵੱਡੀ ਲੀਡ ਜਿੱਤ ਦਰਜ਼ ਕਰਾਉਣ ਦਾ ਭਰੋਸਾ ਵੀ ਦਿੱਤਾ।
ਮੀਟਿੰਗ ਦੌਰਾਨ ਮੰਗਾਂ ਸਬੰਧੀ ਜਾਣੂ ਕਰਵਾਉਂਦਿਆਂ ਬਾਰ ਐਸੋਸੀਏਸ਼ਨ ਪ੍ਰਧਾਨ ਜੇਪੀਐਸ ਘੁੰਮਣ ਤੇ ਸਕੱਤਰ ਅਵਨੀਤ ਸਿੰਘ ਬਿਲਿੰਗ ਨੇ ਕਿਹਾ ਕਿ ਮੁਲਾਜ਼ਮਾਂ ਤੇ ਹੋਰ ਲੋੜਵੰਦ ਪਰਿਵਾਰਾਂ ਲਈ ਸਰਕਾਰ ਵਲੋਂ ਕਈ ਸਕੀਮਾਂ ਚਲਾਈਆਂ ਗਈਆਂ ਹਨ। ਇਨ੍ਹਾਂ ਸਕੀਮਾਂ ਵਿਚ ਵਕੀਲ ਭਾਈਚਾਰਾ ਵਾਂਝਾ ਰਹਿ ਜਾਂਦਾ ਹੈ।ਉਨ੍ਹਾਂ ਦੀ ਮੰਗ ਹੈ ਕਿ ਹਰ ਇੱਕ ਵਕੀਲ ਲਈ ਜੀਵਨ ਬੀਮਾ ਪਾਲਿਸੀ ਤਿਆਰ ਕੀਤੀ ਜਾਵੇ।
ਕਚਿਹਰੀਆਂ ਵਿਚ ਜਮੀਂਨ ਦੀ ਕਮੀਂ ਨੂੰ ਦੂਰ ਕਰਕੇ ਉਥੇ ਨਵੇਂ ਚੈਂਬਰਾਂ ਦੇ ਨਿਰਮਾਣ ਕਾਰਜ਼ ਕਰਵਾਏ ਜਾਣ, ਬਾਰ ਰੂਮ ਨੂੰ ਹੋਰ ਵੱਡਾ ਤਿਆਰ ਕੀਤਾ ਜਾਵੇ, ਚੈਂਬਰਾਂ ਲਈ ਸੋਲਰ ਪਲਾਂਟ ਲਗਾਏ ਜਾਣ, ਐਫ਼ਸੀਆਰ ਨੂੰ ਚੰਡੀਗੜ੍ਹ ਦੀ ਥਾਂ ਕਮਿਸ਼ਨਰ ਕੋਰਟਾਂ ਵਿਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਵਲੋਂ ਐਸੋਸੀਏਸ਼ਨ ਲਈ 20 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ, ਜਿਸ ਨਾਲ ਹੁਣ ਤੱਕ ਵਾਟਰ ਕੂਲਰ, ਇਮਾਰਤ ਦੇ ਬਾਥਰੂਮਾਂ ਦਾ ਨਵੀਂਨੀਕਰਨ ਤੇ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਵੀ ਹੁਣ ਤੱਕ ਲੱਗ ਚੁੱਕੇ ਹਨ।
News Patiala |
ਇਸ ਤੋਂ ਇਲਾਵਾ ਵਕੀਲਾਂ ਲਈ ਕੰਜਿ਼ਊਮਰ ਕੋਰਟ ਵਿਚ 35 ਲੱਖ ਰੁਪਏ ਦੀ ਲਾਗਤ ਨਾਲ ਪਾਰਕਿੰਗ ਵੀ ਤਿਆਰ ਕੀਤੀ ਗਈ ਹੈ।ਇਨ੍ਹਾਂ ਵਿਕਾਸ ਕਾਰਜ਼ਾਂ ਕਰਕੇ ਵਕੀਲ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮੋਹਿਤ ਮੋਹਿੰਦਰਾ ਨੇ ਦਸਿਆ ਕਿ ਉਨ੍ਹਾਂ ਦਾ ਮੁੱਖ ਕੀਤਾ ਵਕਾਲਤ ਹੀ ਹੈ ਤੇ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਸਮਝਦੇ ਹਨ।
ਉਹ ਵਕੀਲ ਭਾਈਚਾਰੇ ਨੂੰ ਵਿਸ਼ਵਾਸ ਦਵਾਉਂਦੇ ਹਨ ਕਿ ਸਰਕਾਰ ਬਣਦਿਆਂ ਹੀ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਾਉਣਗੇ ਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਐਡਵੋਕੇਟ ਨਰਿੰਦਰ ਪਾਲ, ਐਡਵੋਕੇਟ ਕੁੰਦਨ ਨਾਗਰਾ, ਐਡਵੋਕੇਟ ਕੁਲਦੀਪ ਗੋਸਾਲ, ਹਰਵਿੰਦਰ ਸ਼ੁੱਕਲਾ ਆਦਿ ਹਾਜ਼ਰ ਸਨ।