22/23 ਜਨਵਰੀ ਪੰਜਾਬ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਓੁਮੀਦ ਹੈ।
ਪਰਸੋੰ ਦੇਰ ਸ਼ਾਮ ਤੋਂ ਅਗਲੇ ਪੱਛਮੀ ਸਿਸਟਮ ਦਾ ਹਲਕਾ ਪ੍ਰਭਾਵ ਸ਼ੁਰੂ ਹੋ ਜਾਵੇਗਾ, ਦੇਰ ਰਾਤ ਤੋਂ ਕਿਣਕਿਣ ਜਾਂ ਹਲਕੀ ਬਾਰਿਸ਼ ਕਿਤੇ-ਕਿਤੇ ਸ਼ੁਰੂ ਹੋ ਜਾਵੇਗੀ । 22 ਜਨਵਰੀ ਨੂੰ ਬਾਰਿਸ਼ ਦੀ ਉਮੀਦ ਵਧੇਰੇ ਰਹੇਗੀ। ਇਸ ਦਿਨ ਪੰਜਾਬ ਦੇ ਜਿਆਦਾਤਰ ਹਿੱਸਿਆਂ ਚ ਤੇਜ ਝੜੀਨੁਮਾਂ ਮੀਂਹ ਪਵੇਗਾ ਜੋਕਿ 23 ਜਨਵਰੀ ਨੂੰ ਬਹੁਤੇ ਹਿੱਸਿਆ ਚ ਜਾਰੀ ਰਹੇਗਾ ਖਾਸਕਰ ਓੁੱਤਰ-ਪੂਰਬੀ ਤੇ ਕੇਂਦਰੀ ਪੰਜਾਬ ਚ। 👉 ਮੀਂਹ ਤੋਂ ਬਾਅਦ ਫਿਰ ਧੁੰਦ ਤੇ ਧੁੰਦ ਦੇ ਬੱਦਲ ਆਓੁਣ ਦੇ ਆਸਾਰ ਰਹਿਣਗੇ। ਮਾਝੇ-ਦੁਆਬੇ ਤੇ ਪੁਆਧ ਚ ਬਾਰਿਸ਼ ਭਾਰੀ ਰਹੇਗੀ। ਇਸ ਸਪੈਲ ਦੌਰਾਨ ਖਿੱਤੇ ਚ 25 ਤੋਂ 75 ਮਿਲੀਮੀਟਰ ਮੀਂਹ ਦਰਜ਼ ਹੋ ਸਕਦਾ ਹੈ।
how-is-weather-today-in-punjab-weather |
🔸ਬਾਰਿਸ਼ ਤੋਂ ਬਾਅਦ ਭਾਰੀ ਨਮੀਂ ਵਾਲੇ ਮਹੌਲ ਕਾਰਨ ਧੁੰਦ ਦੇ ਬੱਦਲਾਂ ਦੀ ਮੋੋਟੀ ਪਰਤ ਜੋ ਬੀਤੇ ਇੱਕ ਹਫਤੇ ਤੋਂ ਬਣੀ ਹੋਈ ਹੈ, ਹੁਣ ਸਿਹਤ ਤੇ ਫਸਲਾਂ ਤੇ ਮਾੜਾ ਪ੍ਰਭਾਵ ਪਾ ਰਹੀ ਹੈ ਜਿਨ੍ਹਾਂ ਇਲਾਕਿਆਂ ਚ ਪਿਛਲਾ ਮੀਂਹ ਭਾਰੀ ਪਿਆ ਸੀ ਹੁਣ ਅਗਲਾ ਮੀਂਹ ਫਸਲਾਂ ਨੂੰ ਨੁਕਸਾਨ ਕਰੇਗਾ।
#ਬਰਫ਼ਵਾਰੀ ❄❄❄
22/23 ਜਨਵਰੀ ਜੰਮੂ-ਕਸ਼ਮੀਰ, ਹਿਮਾਚਲ ਤੇ ਓੁੱਤਰਖੰਡ ਚ ਭਾਰੀ ਬਰਫ਼ਵਾਰੀ ਹੋਵੇਗੀ। ਸ਼ਿਮਲਾ, ਮਨਾਲੀ, ਡਲਹੌਜੀ ਮੁੜ ਬਰਫ਼ਵਾਰੀ ਹੋਵੇਗੀ।
ਬਾਕੀ ਅੱਜ ਵੀ ਇੱਕ ਕਮਜ਼ੋਰ ਪੱਛਮੀ ਸਿਸਟਮ ਕਾਰਨ ਲੰਘਦੀ ਬੱਦਲਵਾਹੀ ਕਿਣਮਿਣ ਤੇ ਹਲਕੀਆਂ ਫੁਹਾਰਾਂ ਦੇ ਰਹੀ ਹੈ ਜੋਕਿ ਰਾਤੀਂ ਅੱਗੇ ਪਹਾੜਾਂ ਵੱਲ ਖਿਸਕ ਜਾਵੇਗੀ, ਸਵੇਰ ਸਮੇੰ ਪਹਾੜਾਂ ਲਾਗੇ ਪੈਂਦੇ ਹਿੱਸਿਆਂ ਚ ਬੱਦਲਵਾਹੀ ਬਣੀ ਰਹਿ ਸਕਦੀ ਹੈ।