Patiala-News-Today ਬੇਕਾਬੂ ਕਾਰ ਭਾਖੜਾ ਨਹਿਰ ‘ਚ ਡਿੱਗੀ ਦੋ ਔਰਤਾਂ ਦੀ ਮੌਤ – Patiala News Today Admin January 3, 2022January 3, 20221 min readWrite a Comment on ਬੇਕਾਬੂ ਕਾਰ ਭਾਖੜਾ ਨਹਿਰ ‘ਚ ਡਿੱਗੀ ਦੋ ਔਰਤਾਂ ਦੀ ਮੌਤ – Patiala News Today ਲਾਸ਼ਾਂ ਕੱਢ ਕੇ ਪੁਲਿਸ ਹਵਾਲੇ ਕੀਤੀਆਂ Patiala News Today, 3 January 2022 : ਪਟਿਆਲਾ-ਸੰਗਰੂਰ ਰੋਡ ‘ਤੇ ਪੈਂਦੀ ਭਾਖੜਾ ਨਹਿਰ ‘ਚ ਦੇਰ ਰਾਤ ਇਕ ਬੇਕਾਬੂ ਕਾਰ ਡਿੱਗ ਪਈ। ਇਸ ਦੀ ਸੂਚਨਾ ਜਿਵੇਂ ਹੀ ਥਾਣਾ ਪਸਿਆਣਾ ਪੁਲਿਸ ਤੇ ਗੋਤਾਖੋਰਾਂ ਨੂੰ ਮਿਲੀ ਤਾਂ ਉਹ ਮੌਕੇ ‘ਤੇ ਪੁੱਜ ਗਏ। ਪ੍ਰੰਤੂ ਹਨੇਰਾ ਹੋਣ ਕਾਰਨ ਗੋਤਾਖੋਰਾਂ ਦੀ ਟੀਮ ਨੂੰ ਨਹਿਰ ‘ਚੋਂ ਨਹੀਂ ਲੱਭ ਸਕੀ। ਸਵੇਰੇ ਗਿਆਰਾਂ ਵਜੇ ਮੌਸਮ ਸਾਫ ਹੁੰਦਿਆਂ ਹੀ ਗੋਤਾਖੋਰਾਂ ਦੀ ਟੀਮ ਨੇ ਮੁੜ ਅਭਿਆਨ ਚਲਾਇਆ ਤਾਂ ਕਾਰ ਚ ਸਵਾਰ ਦੋ ਔਰਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਕਾਰ ਚ ਸਵਾਰ ਔਰਤਾਂ ਦੀ ਪਛਾਣ ਪੁਲਿਸ ਨੇ ਸਮੀਤਾ ਗਰਗ (26) ਤੇ ਨੀਲਮ ਗਰਗ (35) ਵਜੋਂ ਕਰਵਾਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸ਼ਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰ ਡਾਈਵਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲੰਘੀ ਰਾਤ ਨਾਲ ਸੂਚਨਾ ਮਿਲੀ ਸੀ ਕਿ ਬਾਰਾਂ ਵਜੇ ਦੇ ਕਰੀਬ ਇਕ ਬੇਕਾਬੂ ਕਾਰ ਪਟਿਆਲਾ ਸਮਾਣਾ ਰੋਡ ਤੇ ਭਾਖੜਾ ਨਹਿਰ ਵਿਚ ਡਿੱਗ ਪਈ ਹੈ।ਇਸ ਦੇ ਤੁਰੰਤ ਬਾਅਦ ਮੌਕੇ ਤੇ ਪੁੱਜੀ ਗੋਤਾਖੋਰਾਂ ਦੀ ਟੀਮ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪਰ ਰਾਤ ਜ਼ਿਆਦਾ ਹੋਣ ਕਾਰਨ ਤੇ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਲਾਸ਼ਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਪਰ ਮੌਸਮ ਸਵੇਰੇ ਸਾਫ਼ ਹੁੰਦਿਆਂ ਹੀ ਮੁੜ ਤੋਂ ਅਭਿਆਨ ਚਲਾਇਆ ਗਿਆ ਤਾਂ ਕਾਰ ਚ ਸਵਾਰ ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਲਾਸ਼ਾਂ ਨੂੰ ਥਾਣਾ ਪਸਿਆਣਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Patiala News Today
25 ਵੈਟਰਨਰੀ ਅਫਸਰਾਂ ਨੂੰ ਦਿੱਤੀ ਸਿਖਲਾਈ: News Patiala February 25, 2022February 25, 2022 News news patiala News-Punjab Patiala-News-Today
Patiala Crime News : ਜਵਾਈ ਤੇ ਧੀਆਂ ਨਾਲ ਮਿਲ ਕੇ ਕੀਤਾ ਪੁੱਤ ਦਾ ਕਤਲ, ਮਾਂ, ਦੋ ਭੈਣਾਂ ਤੇ ਜੀਜੇ ਨੂੰ ਲਿਆ ਹਿਰਾਸਤ ਵਿੱਚ : Patiala News January 31, 2022January 31, 2022 Crime news patiala Patiala-News-Today
DC evaluates Rajindra Lake cleaning project June 17, 2022June 17, 2022 News news patiala Patiala-News-Today Today