DC evaluates Rajindra Lake cleaning project |
News Patiala, 16 ਜੂਨ 2022
ਪਟਿਆਲਾ ਦੀ ਰਾਜਿੰਦਰਾ ਝੀਲ ਵਿੱਚੋਂ ਬੂਟੀ ਕੱਢ ਕੇ ਇਸ ਦੀ ਸਾਫ਼ ਸਫ਼ਾਈ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਝੀਲ ਦੀ ਸਾਫ਼-ਸਫ਼ਾਈ ਪੱਕੇ ਤੌਰ ਤੇ ਕਰਨ ਲਈ ਜਲ ਨਿਕਾਸ, ਲੋਕ ਨਿਰਮਾਣ, ਨਗਰ ਨਿਗਮ ਤੇ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਚਪੀਐੱਸ ਲਾਂਬਾ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਸਾਂਝਾ ਪ੍ਰਾਜੈਕਟ ਉਲੀਕਿਆ ਹੈ।
ਇੱਥੇ ਲੱਗੇੇ ਕੌਮੀ ਝੰਡੇ ਨੂੰ ਮੁੜ ਤੋਂ ਲਹਿਰਾ ਦਿੱਤਾ ਗਿਆ ਹੈ। ਜਦਕਿ ਝੀਲ ਦੇ ਇੱਕ ਹਿੱਸੇ ਵਿੱਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਆਸ ਪਾਸ ਦੇ ਖੇਤਰ ਨੂੰ ਵੀ ਹੋਰ ਸੁੰਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਰਾਜਿੰਦਰਾ ਝੀਲ ਦੀ ਸਫ਼ਾਈ ਪੱਕੇ ਤੌਰ ਤੇ ਕਰਨ ਸਮੇਤ ਇਸ ਨੂੰ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨ ਲਈ ਚੱਲ ਰਹੀ ਪ੍ਰਕ੍ਰਿਆ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏਡੀਸੀ ਗੌਤਮ ਜੈਨ, ਐੱਸਡੀਐਮ ਡਾ. ਇਸਮਤ ਵਿਜੇ ਸਿੰਘ, ਐਕਸੀਐਨ ਸੰਦੀਪ ਗਰੇਵਾਲ ਅਤੇ ਐਕਸੀਐਨ ਬਾਗਬਾਨੀ ਦਲੀਪ ਕੁਮਾਰ ਮੌਜੂਦ ਸਨ।