SDM Rajpura and Civil Surgeon reviewed the Arrangements

SDM Rajpura and Civil Surgeon reviewed the Arrangements

SDM Rajpura and Civil Surgeon reviewed the Arrangements
SDM Rajpura and Civil Surgeon reviewed the Arrangements


News Patiala : ਨੇੜਲੇ ਪਿੰਡ ਸ਼ਾਮਦੋ ਕੈਂਪ ‘ਚ ਫੈਲੇ ਡਾਇਰੀਏ ਕਾਰਨ 2 ਬੱਚਿਆਂ, 1 ਔਰਤ ਦੀ ਮੌਤ ਤੋਂ ਬਾਅਦ ਹੁਣ 1 ਹੋਰ 60 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਨਾਲ ਮੌਤਾਂ ਦੀ ਗਿਣਤੀ 4 ਤਕ ਪੁੱਜ ਗਈ ਹੈ। ਇਸ ਕਾਰਨ ਪਿੰਡ ਦੇ ਆਂਗਨਵਾੜੀ ਸੈਂਟਰ ਵਿੱਚ ਬਣਾਈ ਗਈ ਆਰਜੀ ਡਿਸਪੈਂਸਰੀ ‘ਚ ਡਾਕਟਰਾਂ ਦੀ ਟੀਮ ਵੱਲੋਂ 3 ਦਰਜਨ ਤੋਂ ਵੱਧ ਪੀੜਤ ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਤੇ 5 ਵਿਅਕਤੀਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਰਾਜਪੁਰਾ ਰੈਫਰ ਕੀਤਾ ਗਿਆ। 

ਇਸ ਦੇ ਨਾਲ ਹੀ ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਆਪਣੀ ਟੀਮ ਦੇ ਨਾਲ ਸ਼ਾਮਦੋ ਕੈਂਪ ‘ਚ ਪੀੜਤ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ। ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸ਼ਾਮਦੋ ਕੈਂਪ ‘ਚ ਦੂਸ਼ਿਤ ਪਾਣੀ ਪੀਣ ਨਾਲ 2 ਬੱਚਿਆਂ ਸਣੇ 4 ਮੌਤਾਂ ਅਤੇ 70 ਤੋਂ ਵੱਧ ਮਰੀਜ਼ਾਂ ਦੇ ਬਿਮਾਰ ਹੋਣ ਲਈ ਸਿੱਧੇ ਤੌਰ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਨੂੰ ਜ਼ਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਪਿੰਡ ਸ਼ਾਮਦੋ ਕੈਂਪ ‘ਚ ਸਥਿਤੀ ਵਿਗੜਦੀ ਜਾ ਰਹੀ ਹੈ ਪਰ ਵਿਧਾਇਕਾ ਸੰਗਰੂਰ ਲੋਕ ਸਭਾ ਸੀਟ ਹਾਰਦੀ ਦੇਖ ਉਥੇ ਚੋਣ ਪ੍ਰਚਾਰ ‘ਚ ਜੁੱਟੇ ਹੋਏ ਹਨ। ਇਸ ਮੌਕੇ ਉਨਾਂ ਦੇ ਨਾਲ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਮਲਕੀਤ ਸਿੰਘ ਉਪਲਹੇੜੀ ਤੇ ਦੀਪਕ ਗਾਬਾ ਵੀ ਮੌਜੂਦ ਸਨ। ਇਸੇ ਤਰਾਂ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਤੇ ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ, ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਸੁਮੀਤ ਸਿੰਘ, ਡਾ. ਜੀਵਨਜੋਤ ਸਿੰਘ ਵੱਲੋਂ ਸ਼ਾਮਦੋ ਕੈਂਪ ਵਿੱਚ ਸਿਹਤ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੇ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

Leave a Reply

Your email address will not be published. Required fields are marked *