Sheranwala gate patiala most viral video |
Also read — Boost Dose Vaccine India
ਪਟਿਆਲਾ ਸ਼ੇਰਾਂ ਵਾਲਾ ਗੇਟ ਦੇ ਢਾਬੇ ਵੱਲੋਂ ਗੰਦਾ ਖਾਣਾ ਪਰੌਸਣ ਦੀ ਵੀਡੀਓ ਵਾਇਰਲ
News Patiala 2th January 2022 : ਸਥਾਨਕ ਸ਼ੇਰਾਂ ਵਾਲਾ ਗੇਟ ‘ਚ ਇਕ ਨਿੱਜੀ ਢਾਬੇ ਦੇ ਨੌਕਰ ਵੱਲੋਂ ਗੰਦਾ ਖਾਣਾ ਪਰੌਸਣ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਲੋਕਾਂ ਲਈ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਸਿਹਤ ਵਿਭਾਗ ਕੋਲ ਇਹ ਵੀਡੀਓ ਪੁੱਜ ਗਈ ਹੈ। ਵਿਭਾਗ ਦੀ ਟੀਮ ਵਲੋਂ ਖਬਰ ਲਿਖੇ ਜਾਣ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ।
👉👉 Watch Sheranwala gate patiala most viral video 👈👈
ਜਾਣਕਾਰੀ ਅਨੁਸਾਰ ਲੰਘੇ ਦਿਨ ਸ਼ੇਰਾਂ ਵਾਲਾ ਗੇਟ ਨੇੜੇ ਇਕ ਢਾਬੇ ਤੇ ਤੰਦੂਰੀ ਨਾਨ ਤੇ ਰੋਟੀਆਂ ਬਣਾਉਣ ਵਾਲੇ ਨੌਕਰ ਵੱਲੋਂ ਥੁੱਕ ਲਾ ਕੇ ਖਾਣਾ ਪਰੋਸਿਆ ਜਾ ਰਿਹਾ ਸੀ, ਜਿਸ ਦੀ ਉਥੇ ਖੜ੍ਹੇ ਕੁੱਝ ਵਿਅਕਤੀਆਂ ਵੱਲੋਂ ਵੀਡੀਓ ਵੀ ਬਣਾ ਲਈ ਗਈ। ਇਸ ਦੇ ਹੀ ਕੁੱਝ ਸਮੇਂ ਬਾਅਦ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ ਹੈ।
ਵੀਡੀਓ ਬਣਾਉਣ ਵਾਲੇ ਵਿਅਕਤੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਖਾਣਾ ਖਾਣ ਨਾਲ ਕੋਈ ਵੀ ਵਿਅਕਤੀ ਬਿਮਾਰੀਆਂ ਨਾਲ ਪੀੜਤ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਗੰਦਾ ਖਾਣਾ ਪਰੋਸਣ ਸਬੰਧੀ ਵਿਭਾਗ ਨੂੰ ਵੀਡੀਓ ਪ੍ਰਾਪਤ ਹੋਈ ਹੈ। ਵਿਭਾਗ ਵੱਲੋਂ ਸਿਹਤ ਅਫ਼ਸਰ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਲਦ ਹੀ ਵਿਭਾਗ ਵੱਲੋਂ ਸੈਂਪਿਲੰਗ ਲੈ ਕੇ ਢਾਬਾ ਮਾਲਕ ਖਿਲਾਫ਼ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਹਨ? ਕੁਮੈਟ ਕਰਕੇ ਜਰੂਰ ਦੱਸੋ ਜੀ