ਅੰਤ੍ਰਿਮ ਯਾਤਰਾ ਵੈਨ ਦੀ ਗੱਡੀ ਦੇ ਸ਼ੀਸ਼ੇ ਤੋੜ – News Patiala Live

News Patiala Live
News Patiala Live

ਲਹੌਰੀ ਗੇਟ ਥਾਣੇ ਵਿੱਚ ਕੇਸ ਦਰਜ

👉 ਅਸਲਾ ਲਾਇਸੰਸ ਬਾਰੇ ਜਾਣਕਾਰੀ 👈

News Patiala – ਇਹ ਘਟਨਾ ਉਸ ਵੇਲੇ ਦੀ ਹੈ ਜਦੋ ਅਰਬਨ ਅਸਟੇਟ ਪਟਿਆਲੇ ਤੋ ਅੰਤ੍ਰਿਮ ਯਾਤਰਾ ਵਾਲੀ ਵੈਨ ਲਾਸ਼ ਨੂੰ ਸਸਕਾਰ ਵਾਸਤੇ ਲੈ ਕੇ ਜਾ ਰਹੀ ਸੀ।

ਲੱਕੜ ਮੰਡੀ ਵਿਖੇ ਟ੍ਰੈਫਿਕ ਜਾਮ ਵਿੱਚ ਅੰਤਿਮ ਯਾਤਰਾ ਵਾਲੀ ਵੈਨ ਫੱਸ ਗਈ। ਉਸੀ ਸਮੇਂ ਇਕ ਗੱਡੀ ਨੂੰ ਸਾਇਡ ਨਾ ਮਿਲਣ ਕਰਕੇ। ਗੱਡੀ ਚਾਲਕ ਵਿਅਕਤੀ ਵੱਲੋ ਗੱਡੀ ਸੜਕ ਦੇ ਵਿੱਚ ਲਗਾ ਕੇ ਅੰਤਿਮ ਯਾਤਰਾ ਵਾਲੀ ਵੈਨ ਦੇ ਡਰਾਇਵਰ ਨਾਲ ਗਾਲੀ ਗਲੋਚ ਕੀਤੀ ਗਈ। ਦੇਖਦੇ ਹੀ ਦੇਖਦੇ ਉਸ ਨੇ ਅੰਤਿਮ ਯਾਤਰਾ ਵਾਲੀ ਵੈਨ ਦਾ ਅੱਗੇ ਵਾਲਾ ਸ਼ੀਸ਼ਾ ਹਾਕੀ ਨਾਲ ਭੰਨ ਦਿੱਤਾ। 

ਅੰਤਿਮ ਯਾਤਰਾ ਵਾਲੀ ਵੈਨ ਦੇ ਡਰਾਈਵਰ ਦਾ ਕਹਿਣਾ ਹੈ। ਜਦੋਂ ਉੱਥੋਂ ਲੰਘਣ ਦੀ ਕੋਸ਼ਿਸ਼ ਕਰਦਿਆ ਹਾਰਨਾਂ ਦੀ ਵਰਤੋਂ ਕੀਤੀ ਤਾਂ ਅੰਤਰਿਮ ਯਾਤਰਾ ਵੈਨ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਲਹੌਰੀ ਗੇਟ ਥਾਣੇ ਵਿੱਚ ਡਰਾਇਵਰ ਦੇ ਬਿਆਨਾ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *