ਘਨੌਰ, 18 ਨਵੰਬਰ 2021
ਅਪੰਗ ਸੁਅੰਗ ਲੋਕਮੰਚ ਪੰਜਾਬ ਦੀ ਘਨੌਰ ਇਕਾਈ ਵੱਲੋਂ ਸਿਹਤ ਵਿਭਾਗ ਦੁਆਰਾ ਅਪੰਗ ਵਿਅਕਤੀ ਤਰਸੇਮ ਸਿੰਘ ਊਂਟਸਰ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੰਚ ਦੇ ਪ੍ਰਧਾਨ ਓਮਕਾਰ ਸ਼ਰਮਾ ਸੋਗਲਪੁਰ ਇਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇਸ ਮੌਕੇ ਸੋਗਲਪੁਰ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਪਿੰਡ ਊਂਟਸਰ, ਨਰੇਸ਼ ਕੁਮਾਰ ਸੋਗਲਪੁਰ ਅਤੇ ਗੁਰਜੰਟ ਸਿੰਘ ਕਾਮੀਂ ਖੁਰਦ ਪਿਛਲੇ ਲੰਮੇ ਸਮੇਂ ਤੋਂ ਅਪੰਗਤਾ ਸਰਟੀਫਿਕੇਟ ਹਾਸਲ ਕਰਨ ਲਈ ਹਸਪਤਾਲਾਂ ਵਿੱਚ ਗੇੜੇ ਮਾਰ ਕੇ ਖੱਜਲ ਖੁਆਰ ਹੋ ਰਹੇ ਹਨ। ਪ੍ਰੰਤੂ ਅਪੰਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਘਨੌਰ ਹਸਪਤਾਲ ਤੋਂ ਰਾਜਪੁਰਾ, ਰਾਜਪੁਰਾ ਤੋਂ ਪਟਿਆਲਾ ਅਤੇ ਪਟਿਆਲਾ ਤੋਂ ਪੀ.ਜੀ.ਆਈ ਰੈਫਰ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਾਰਨ ਅਪੰਗ ਵਿਅਕਤੀਆਂ ਵਿੱਚ ਸਰਕਾਰ ਪ੍ਰਤੀ ਤਿੱਖਾ ਰੋਸ ਹੈ। ਉਹਨਾਂ ਕਿਹਾ ਕਿ ਉਪਰੋਕਤ ਵਿਅਕਤੀਆਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਨਹੀਂ ਹੁੰਦੇ ਭੁੱਖ ਹੜਤਾਲ ਜਾਰੀ ਰਹੇਗੀ। ਮੰਚ ਦੀ ਇਸ ਭੁੱਖ ਹੜਤਾਲ ਨੂੰ ਸਮਰਥਨ ਦੇਣ ਲਈ ਕਿਸਾਨ ਆਗੂ ਮਨਿੰਦਰਜੀਤ ਸਿੰਘ ਵਿੱਕੀ, ਪਵਨ ਕੁਮਾਰ ਸੋਗਲਪੁਰ, ਖੇਤ ਮਜਦੂਰ ਆਗੂ ਡਾ. ਵਿਜੈਪਾਲ ਘਨੌਰ, ਪ੍ਰੇਮ ਸਿੰਘ ਘਨੌਰ, ਬਲਜੀਤ ਸਿੰਘ ਹਰੀਮਾਜਰਾ, ਹੰਸ ਰਾਜ ਸਰਾਲਾ ਸਮੇਤ ਹੋਰ ਹਸਪਤਾਲ ਪੁੱਜੇ।
ਇਹ ਵੀ ਪੜ੍ਹੋ — Patiala Police inspected Gun Houses
Hunger strike to issue Disability Certificate Ghanaur Patiala |