Suwidha Camps will be Organised for Public Welfare Schemes Sandeep Hans IAS

ਜ਼ਿਲ੍ਹਾ ਵਾਸੀਆਂ ਤੱਕ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਪਹੁੰਚਾਉਣ ਲਈ 28 ਤੇ 29 ਨੂੰ ਲਗਵਾਏ ਜਾਣਗੇ ਸੁਵਿਧਾ ਕੈਂਪ : Sandeep Hans IAS 

ਸੁਵਿਧਾ ਕੈਂਪ ਇਹਨਾ ਥਾਂਵਾ ਤੇ ਲੱਗੇਗਾ

  1. ਪਟਿਆਲਾ  ਬਹਾਵਲਪੁਰ ਪੈਲੇਸ
  2. ਨਾਭਾ  ਰੋਟਰੀ ਕਲੱਬ  
  3. ਨਗਰ ਪੰਚਾਇਤ ਦਫ਼ਤਰ ਭਾਦਸੋਂ
  4. ਸਮਾਣਾ  ਅਗਰਵਾਲ ਧਰਮਸ਼ਾਲਾ , ਫ਼ਤਿਹਗੜ੍ਹ ਚੰਨਾ
  5. ਰਾਜਪੁਰਾ  ਮਿੰਨੀ ਸਕੱਤਰੇਤ ਤੇ ਯੂਨੀਵਰਸਿਟੀ ਕਾਲਜ ਘਨੌਰ
  6. ਪਾਤੜਾਂ  ਢਿੱਲੋਂ ਪੈਲੇਸ 
  7. ਦੂਧਨਸਾਧਾਂ  ਪਿੰਡ ਮਸੀਂਗਣ ਦੀ ਧਰਮਸ਼ਾਲਾ 

Suwidha Camps will be Organised for Public Welfare Schemes Sandeep Hans IAS

ਪਟਿਆਲਾ, 25 ਅਕਤੂਬਰ:
  ਡਿਪਟੀ ਕਮਿਸ਼ਨਰ Sandeep Hans IAS ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲੋਕਾਂ ਤੱਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ 28 ਤੇ 29 ਅਕਤੂਬਰ ਨੂੰ ਜ਼ਿਲ੍ਹਾ ਪੱਧਰ ਤੇ ਸਬ-ਡਵੀਜ਼ਨ ਪੱਧਰ ‘ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ Sandeep Hans IAS ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ ਇਹ ਕੈਂਪ 28 ਅਕਤੂਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਹਾਵਲਪੁਰ ਪੈਲੇਸ ਵਿਖੇ ਲਗਾਇਆ ਜਾਵੇਗਾ।  ਇਸ ਤੋਂ ਇਲਾਵਾ ਨਾਭਾ ਵਿਚ 28 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੋਟਰੀ ਕਲੱਬ, ਨਾਭਾ ਤੇ 29 ਅਕਤੂਬਰ ਨੂੰ ਨਗਰ ਪੰਚਾਇਤ ਦਫ਼ਤਰ ਭਾਦਸੋਂ ਵਿਖੇ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ Sandeep Hans IAS ਨੇ ਦੱਸਿਆ ਸਮਾਣਾ ਵਿਚ 28 ਤੇ 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਗਰਵਾਲ ਧਰਮਸ਼ਾਲਾ ਤੇ ਫ਼ਤਿਹਗੜ੍ਹ ਚੰਨਾ ਵਿਖੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਰਾਜਪੁਰਾ ਵਿਚ 28 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿੰਨੀ ਸਕੱਤਰੇਤ, ਰਾਜਪੁਰਾ ਤੇ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਕੈਂਪ ਲਗਾਏ ਜਾਣਗੇ। ਪਾਤੜਾਂ ਵਿਚ 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਢਿੱਲੋਂ ਪੈਲੇਸ, ਸੰਗਰੂਰ ਕੈਂਚੀਆਂ, ਪਾਤੜਾਂ ਤੇ ਦੂਧਨਸਾਧਾਂ ਵਿਚ 29 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਪਿੰਡ ਮਸੀਂਗਣ ਦੀ ਧਰਮਸ਼ਾਲਾ ਨੇੜੇ ਸਰਕਾਰੀ ਹਾਈ ਸਕੂਲ ਵਿਚ ਸੁਵਿਧਾ ਕੈਂਪ ਲਗਵਾਇਆ ਜਾਵੇਗਾ।

 ਡਿਪਟੀ ਕਮਿਸ਼ਨਰ Sandeep Hans IAS  ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਦੋ ਦਰਜਨ ਤੋਂ ਵੱਧ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕੈਂਪ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ), ਘਰ ਦੀ ਸਥਿਤੀ (ਕੱਚਾ/ਪੱਕਾ) ਪੀ.ਐਮ.ਏ.ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ ਬਨਾਉਣ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਦੀ ਸਕਾਲਰਸ਼ਿਪ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ਬੈਂਕ ਫਿੰਕੋ ਤੋਂ ਕਰਜਾ, ਬਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜ਼ਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਮੁਆਫ਼ੀ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ./ਨਕਸ਼ੇ ਆਦਿ ਸਮੇਤ ਕਈ ਹੋਰ ਸਰਕਾਰੀ ਸਕੀਮ ਸਬੰਧੀ ਸੁਵਿਧਾ ਕੈਂਪ ‘ਚ ਫਾਰਮ ਭਰੇ ਜਾਣਗੇ।  ਡਿਪਟੀ ਕਮਿਸ਼ਨਰ ਨੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਇਨ੍ਹਾਂ ਸੁਵਿਧਾ ਕੈਂਪਾਂ ਦਾ ਫਾਇਦਾ ਲੈਣ ਲਈ ਕਿਹਾ।

Leave a Reply

Your email address will not be published. Required fields are marked *