ਟਿਕਰੀ ਬਾਰਡਰ ’ਤੇ ਵੱਡਾ ਹਾਦਸਾ ਟਰੱਕ ਨੇ ਅੰਦੋਲਨਕਾਰੀ ਕਿਸਾਨ ਔਰਤਾਂ ਨੂੰ ਦਰੜਿਆ 3 ਦੀ ਮੌਤ

 

-

ਟਿਕਰੀ ਬਾਰਡਰ, 28 ਅਕਤੂਬਰ, 2021: 

                        ਦਿੱਲੀ ਵਿੱਚ ਕੇਂਦਰ ਦੇ 3 ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਟਿਕਾਣੇ ਟਿਕਰੀ ਬਾਰਡਰ ਵਿਖ਼ੇ ਵੀਰਵਾਰ ਸਵੇਰੇ ਇਕ ਤੇਜ਼ ਰਫ਼ਤਾਰ ਟਰੱਕ ਨੇ ਡਿਵਾਈਡਰ ’ਤੇ ਬੈਠੀਆਂ ਕੁਝ ਅੰਦੋਲਨਕਾਰੀ ਕਿਸਾਨ ਔਰਤਾਂ ਨੂੰ ਦਰੜ ਦਿੱਤਾ ਜਿਸ ਕਾਰਨ 3 ਔਰਤਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹੋ ਗਈਆਂ। ਬਹਾਦਰਗੜ੍ਹ ਫ਼ਲਾਈਉਵਰ ਨੇੜੇ ਵਾਪਰੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। 

ਕਿਸਾਨ ਆਗੂਆਂ ਨੇ ਇਸ ਘਟਨਾ ਨੂੰ ਹਾਦਸੇ ਦੇ ਮਗਰ ਲਖ਼ੀਮਪੁਰ ਖ਼ੀਰੀ ਜਿਹੀ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਸਭ ਤੋਂ ਪਹਿਲਾਂ ਫ਼ਰਾਰ ਹੋਏ ਟਰੱਕ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਅਤੇ ਗ੍ਰਿਫ਼ਤਾਰੀ ਤਕ ਪੋਸਟਮਾਰਟਮ ਲਈ ਸੰਘਰਸ਼ਸ਼ੀਲ ਕਿਸਾਨ ਔਰਤਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ। ਘਟਨਾ ਅੱਜ ਸਵੇਰੇ ਲਗਪਗ 6.15 ਵਜੇ ਬਹਾਦਰਗੜ੍ਹ ਫ਼ਲਾਈਉਵਰ ਨੇੜੇ ਵਾਪਰੀ ਜਿੱਥੇ 7 ਲੋਕ ਡਿਵਾਈਡਰ ’ਤੇ ਬੈਠੇ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਣ ਲਈ ਆਟੋ ਦਾ ਇੰਤਜ਼ਾਰ ਕਰ ਰਹੇ ਸਨ। ਅਚਨਚੇਤ ਹੀ ਇਕ ਟਰੱਕ ਡਿਵਾਈਡਰ ’ਤੇ ਆ ਚੜਿ੍ਹਆ ਜਿਸ ਨਾਲ ਕੋਹਰਾਮ ਮਚ ਗਿਆ। 

AVvXsEiL9sW5NZ0VEfieme8UKWbYqXzDGvEYurYRAO2ocBTj8sxPqHQoqguZHJp7LpMMPgGmJyicf9i21 8KobYObNEzAnkLcJGfzTEQcfOlTrejUEWZ UMfDDxQVZSspJo -

ਮ੍ਰਿਤਕ ਅਤੇ ਜ਼ਖ਼ਮੀ ਕਿਸਾਨ ਔਰਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸੰਬੰਧ ਅਤੇ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਵਸਨੀਕ ਦੱਸੀਆਂ ਜਾ ਰਹੀਆਂ ਹਨ। ਮ੍ਰਿਤਕਾਂ ਦੀ ਪਛਾਣ 60 ਸਾਲਾ ਸਤਿੰਦਰ ਕੌਰ ਪਤਨੀ ਭਾਨ ਸਿੰਘ, 58 ਸਾਲਾ ਅਮਰਜੀਤ ਕੌਰ ਪਤਨੀ ਗੁਰਜੀਤ ਸਿੰਘ ਅਤੇ 60 ਸਾਲਾ ਗੁਰਮੇਲ ਕੌਰ ਪਤਨੀ ਭੋਲਾ ਸਿੰਘ ਵਜੋਂ ਹੋਈ ਹੈ। ਦੋ ਔਰਤਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਇਕ ਹੋਰ ਦੀ ਹਸਪਤਾਲ ਵਿਖ਼ੇ ਬਾਅਦ ਵਿੱਚ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਔਰਤ ਨੂੰ ਪੀ.ਜੀ.ਆਈ.ਰੋਹਤਕ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ।

 ਜ਼ਖ਼ਮੀਆਂ ਵਿੱਚ ਗੁਰਮੇਲ ਕੌਰ ਪਤਨੀ ਮਿਹਰ ਸਿੰਘ ਅਤੇ ਹਰਮੀਤ ਕੌਰ ਪਤਨੀ ਗੁਰਮੇਲ ਸਿੰਘ ਸ਼ਾਮਲ ਹਨ। ਝੱਜਰ ਪੁਲਿਸ ਕਿਸਾਨ ਆਗੂਆਂ ਨਾਲ ਇਸ ਮਾਮਲੇ ’ਤੇ ਗੱਲਬਾਤ ਕਰ ਰਹੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਡਰਾਈਵਰ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਗਪਗ ਇਕ ਸਾਲ ਤੋਂ ਚੱਲ ਰਹੇ ਇਸ ਅੰਦੋਲਨ ਵਿੱਚ ਹੁਣ ਤਕ 700 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

Leave a Reply

Your email address will not be published. Required fields are marked *