ਇਹ ਵੀ ਪੜੋ —22 ਅਕਤੂਬਰ ਨੂੰ ਬਚਿੱਤਰ ਨਗਰ, ਰਘਬੀਰ ਨਗਰ, ਭੁਪਿੰਦਰਾ ਰੋਡ ਅਤੇ ਹੋਰ ਥਾਵਾਂ ਤੇ ਬਿਜਲੀ ਸੇਵਾ ਪ੍ਰਭਾਵਿਤ ਰਹੇਗੀ
ਪਟਿਆਲਾ : ਬ੍ਰਾਹਮਣ ਸਮਾਜ ਵੈੱਲਫੇਅਰ ਫਰੰਟ ਵੱਲੋਂ 5 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਨਾਂ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਅਸ਼ਵਨੀ ਭਾਸਕਰ ਸ਼ਾਸਤਰੀ ਤੇ ਬਲਕਾਰ ਚੰਦ ਸ਼ਰਮਾ ਨੇ ਕਿਹਾ ਬ੍ਰਾਹਮਣ ਸਮਾਜ ਵੈੱਲਫੇਅਰ ਫਰੰਟ ਵੱਲੋਂ ਪੰਜਾਬ ‘ਚ ਬ੍ਰਾਹਮਣ ਭਲਾਈ ਬੋਰਡ ਬਣਾਉਣ ਲਈ ਤਿੰਨ ਸਾਲ ਸੰਘਰਸ਼ ਕਰਕੇ ਬ੍ਰਾਹਮਣ ਭਲਾਈ ਬੋਰਡ ਬਣਾਉਣ ‘ਚ ਸਫਲਤਾ ਹਾਸਲ ਕੀਤੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਜ਼ਿਲਿ੍ਹਆਂ ਨੂੰ ਬ੍ਰਾਹਮਣ ਭਲਾਈ ਬੋਰਡ ‘ਚ ਨੁਮਾਇੰਦਗੀ ਨੂੰ ਜਾਣਬੁੱਝ ਕੇ ਅਣਦੇਖਿਆ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਈਸ਼ਵਰ ਚੰਦ ਨੇ ਕਿਹਾ ਕਿ ਹੁਣ ਬਾ੍ਹਮਣ ਸਮਾਜ ਲਈ 5 ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮੰਜੂ ਸ਼ਰਮਾ, ਅੰਜਲੀ ਪਾਂਡੇ, ਮੀਨੂੰ, ਦਰਸ਼ਨ ਸਿੰਘ, ਚੰਦੂ ਪ੍ਰਧਾਨ, ਗਿਆਨ ਚੰਦ ਪਿੰਡ ਆਕੜ, ਭੂਸ਼ਣ ਸ਼ਰਮਾ ਜਨਰਲ ਸਕੱਤਰ, ਆਤਮਾ ਰਾਮ ਧਬਲਾਨ ਤੇ ਗੁਰਦੀਪ ਰਾਣਾ ਹਾਜ਼ਰ ਸਨ।