ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਮੁਸਤੈਦ, ਵੱਖ-ਵੱਖ ਚੌਕਾਂ ‘ਚ ਨਾਕਾਬੰਦੀ ਕਰ ਕੇ ਵਾਹਨਾਂ ਚੈਕਿੰਗ : News-Patiala-Today

 

AVvXsEhxnxaNG4TX6ScRi6 vFBHxZY4cWejb2FqZnT Zgd3eXME7YvUbTGoFS3UUADL5ud3g9MWThB8gTD76m9oqJG3ahsRmma0SJHzaFuPPYXyAzFIO2SQsVAWYMzlSfwEpMr48wyjLHz k4cGG7TpZUfp BUMoUobV21bB7xPWoL34VHQRp 8GsKYgwtldYA -

ਇਹ ਵੀ ਪੜੋ —
ਡੀ.ਸੀ. ਦੀਪਤੀ ਉੱਪਲ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਲੇਟ ਪਾਏ ਗਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਦੁਲੱਦੀ, ਨਾਭਾ : ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ, ਜਿਸ ਤਹਿਤ ਕੋਤਵਾਲੀ ਪੁਲਿਸ ਵੱਲੋਂ ਜਿੱਥੇ ਸ਼ਹਿਰ ‘ਚ ਐੱਸਐੱਸਪੀ ਪਟਿਆਲਾ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐੱਸਪੀ ਰਾਜੇਸ਼ ਛਿਬੱੜ ਦੀ ਅਗਵਾਈ ‘ਚ ਕੋਤਵਾਲੀ ਇੰਚਾਰਜ ਐੱਸਆਈ ਮੋਹਨ ਸਿੰਘ ਵੱਲੋਂ ਜਿਥੇ ਸ਼ਹਿਰ ‘ਚ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ। ਉਥੇ ਹੀ ਵੱਖ-ਵੱਖ ਚੌਕਾਂ ‘ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਏਐੱਸਆਈ ਮੋਹਨ ਸਿੰਘ ਨੇ ਕਿਹਾ ਕਿਸੇ ਨੂੰ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਉਸ ਦੀ ਸੂਚਨਾ ਸਬੰਧਤ ਥਾਣੇ ਜਾ ਕੋਤਵਾਲੀ ਪੁਲਿਸ ਨੂੰ ਤੁਰੰਤ ਦੇਣ। ਓਹਨਾ  ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖਣ ਅਤੇ ਦੁਕਾਨਾਂ ਦੇ ਬਾਹਰ ਭਾਰੀ ਵਾਹਨ ਨਾ ਖੜ੍ਹਾ ਕਰਨ ਦੇਣ ਤਾਂ ਜੋ ਬਾਜ਼ਾਰਾਂ ‘ਚ ਟ੍ਰੈਫਿਕ ਸਮੱਸਿਆ ਨਾ ਆਵੇ ਉਸ ਵਿਚ ਪੁਲਿਸ ਦਾ ਪੂਰਾ ਸਾਥ ਦੇਣ। ਇਸ ਮੌਕੇ ਏਐੱਸਆਈ ਸੁਖਦਰਸ਼ਨ ਸਿੰਘ, ਸਹਾਇਕ ਥਾਣੇਦਾਰ ਕਸ਼ਮੀਰ ਸਿੰਘ, ਏਐੱਸਆਈ ਰਾਜਾ ਸਿੰਘ ਤੋਂ ਇਲਾਵਾ ਹੋਰ ਵੀ ਕੋਤਵਾਲੀ ਪੁਲਿਸ ਦੇ ਮੁਲਾਜ਼ਮ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੌਜੂਦ ਸਨ।

 

Leave a Reply

Your email address will not be published. Required fields are marked *