News news patiala ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਮੁਸਤੈਦ, ਵੱਖ-ਵੱਖ ਚੌਕਾਂ ‘ਚ ਨਾਕਾਬੰਦੀ ਕਰ ਕੇ ਵਾਹਨਾਂ ਚੈਕਿੰਗ : News-Patiala-Today Admin October 20, 2021October 20, 20211 min readWrite a Comment on ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਮੁਸਤੈਦ, ਵੱਖ-ਵੱਖ ਚੌਕਾਂ ‘ਚ ਨਾਕਾਬੰਦੀ ਕਰ ਕੇ ਵਾਹਨਾਂ ਚੈਕਿੰਗ : News-Patiala-Today ਇਹ ਵੀ ਪੜੋ —ਡੀ.ਸੀ. ਦੀਪਤੀ ਉੱਪਲ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਲੇਟ ਪਾਏ ਗਏ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਦੁਲੱਦੀ, ਨਾਭਾ : ਤਿਉਹਾਰਾਂ ਦੇ ਮੱਦੇਨਜ਼ਰ ਨਾਭਾ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ, ਜਿਸ ਤਹਿਤ ਕੋਤਵਾਲੀ ਪੁਲਿਸ ਵੱਲੋਂ ਜਿੱਥੇ ਸ਼ਹਿਰ ‘ਚ ਐੱਸਐੱਸਪੀ ਪਟਿਆਲਾ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐੱਸਪੀ ਰਾਜੇਸ਼ ਛਿਬੱੜ ਦੀ ਅਗਵਾਈ ‘ਚ ਕੋਤਵਾਲੀ ਇੰਚਾਰਜ ਐੱਸਆਈ ਮੋਹਨ ਸਿੰਘ ਵੱਲੋਂ ਜਿਥੇ ਸ਼ਹਿਰ ‘ਚ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ। ਉਥੇ ਹੀ ਵੱਖ-ਵੱਖ ਚੌਕਾਂ ‘ਚ ਨਾਕਾਬੰਦੀ ਕਰ ਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਏਐੱਸਆਈ ਮੋਹਨ ਸਿੰਘ ਨੇ ਕਿਹਾ ਕਿਸੇ ਨੂੰ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਉਸ ਦੀ ਸੂਚਨਾ ਸਬੰਧਤ ਥਾਣੇ ਜਾ ਕੋਤਵਾਲੀ ਪੁਲਿਸ ਨੂੰ ਤੁਰੰਤ ਦੇਣ। ਓਹਨਾ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਾਂ ਦੇ ਬਾਹਰ ਸਾਮਾਨ ਨਾ ਰੱਖਣ ਅਤੇ ਦੁਕਾਨਾਂ ਦੇ ਬਾਹਰ ਭਾਰੀ ਵਾਹਨ ਨਾ ਖੜ੍ਹਾ ਕਰਨ ਦੇਣ ਤਾਂ ਜੋ ਬਾਜ਼ਾਰਾਂ ‘ਚ ਟ੍ਰੈਫਿਕ ਸਮੱਸਿਆ ਨਾ ਆਵੇ ਉਸ ਵਿਚ ਪੁਲਿਸ ਦਾ ਪੂਰਾ ਸਾਥ ਦੇਣ। ਇਸ ਮੌਕੇ ਏਐੱਸਆਈ ਸੁਖਦਰਸ਼ਨ ਸਿੰਘ, ਸਹਾਇਕ ਥਾਣੇਦਾਰ ਕਸ਼ਮੀਰ ਸਿੰਘ, ਏਐੱਸਆਈ ਰਾਜਾ ਸਿੰਘ ਤੋਂ ਇਲਾਵਾ ਹੋਰ ਵੀ ਕੋਤਵਾਲੀ ਪੁਲਿਸ ਦੇ ਮੁਲਾਜ਼ਮ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੌਜੂਦ ਸਨ।
Father commits suicide after son’s repeated NEET failures August 15, 2023August 15, 2023 India Crime News
Apply for the certificate at home: DC Sakshi Sahni June 17, 2022June 17, 2022 News news patiala Punjab-Sewa-Kendra