ਆਦਰਸ਼ ਨਗਰ ਵੱਲੋ ਨਗਰ ਨਿਗਮ ਵਿਰੱਧ ਨਾਅਰੇਬਾਜ਼ੀ – News Patiala Protest Against Mc Patiala

News Patiala Protest Against Mc Patiala
News Patiala Protest Against Mc Patiala

ਵਿਕਾਸ ਕੰਮ ਸ਼ੁਰੂ ਨਾ ਕੀਤੇ ਤਾਂ ਕਾਂਗਰਸ ਦਾ ਕਰਾਂਗੇ ਬਾਈਕਾਟ 

ਵਾਰਡ ਨੰ. 1 ਦੇ ਵਿਕਾਸ ਕੰਮ ਚੜ੍ਹੇ ਨਗਰ  ਨਿਗਮ ਦੀ ਰਾਜਨੀਤੀ ਦੀ ਭੇਟ

News Patiala , 29 ਦਸੰਬਰ 2021 ਜਦੋਂ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਵਲੋਂ ਕੇ. ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਉਦੋਂ ਤੋਂ ਹੀ ਸਮੁੱਚੇ ਪਟਿਆਲਾ ਸ਼ਹਿਰ ਦੇ ਵਿਕਾਸ ਕੰਮ ਠੱਪ ਹੋ ਗਏ ਹਨ। ਇਹ ਕਹਿਣਾ ਹੈ ਹਲਕਾ ਸ਼ਹਿਰੀ । ਦੇ ਵਾਰਡ ਨੰ. 1, ਆਦਰਸ਼ ਨਗਰ ਬੀ ਅਬਲੋਵਾਲ ਦੇ ਨਿਵਾਸੀਆਂ ਦਾ।

👉 ਦੇਖੋ ਪਟਿਆਲਾ ਦੇ ਕਿਹੜੇ ਵਿਕਾਸ ਪ੍ਰੋਜੈਕਟ ਰੁਕ ਗਏ 👈

ਇਲਾਕਾ ਨਿਵਾਸੀਆਂ ਮਾਸਟਰ ਛੋਟੂ ਰਾਮ, ਹੀਰਾ ਮਨੀ, ਸੁਰੇਸ਼ ਚੌਧਰੀ, ਵਜਿੰਦਰ ਸਿੰਘ, ਪ੍ਰਤਾਪ ਰਾਮ, ਰਜਿੰਦਰ ਸਿੰਘ, ਦੇਸਰਾਜ ਗਰਗ, ਅਮਰ ਸਿੰਘ, ਰਾਮ ਅਸ਼ੀਸ਼, ਹਰੀਸ਼ ਚੰਦ ਆਦਿ ਨੇ ਦੱਸਿਆ ਕਿ ਨਗਰ ਨਿਗਮ ਵਿਚ ਆਗੂਆਂ ਦੀ ਆਪਸੀ ਖਿੱਚੋਤਾਣ ਵਿਚ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਵਾਰਡ ਵਿਚ ਚੱਲ ਰਹੇ ਵਿਕਾਸ ਕੰਮ ਪੂਰੀ ਤਰ੍ਹਾਂ ਠੰਭ ਹੋ ਚੁੱਕ ਹਨ। ਲੋਕਾਂ ਨੇ ਦੱਸਿਆ ਕਿ ਆਦਰਸ਼ ਨਗਰ ਬੀ ਵਿਚ ਸੜਕਾਂ ਦੀ ਖਸਤਾ ਹਾਲਤ ਹੈ, ਇਲਾਕੇ ਵਿਚ ਇਕ ਪਾਰਕ ਦਾ ਨਿਰਮਾਣ ਕੀਤਾ ਜਾਣਾ ਸੀ, ਜਿਸ ਦੀ ਚਾਰ ਦੀਵਾਰੀ ਕਰਕੇ ਬਾਕੀ ਦਾ ਕੰਮ ਵਿਚ ਹੀ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਵਿਚ ਜਾਂਦੀਆਂ ਮੇਨ ਸੜਕਾਂ ਲਈ ਤਿੰਨ ਪੁਲੀਆਂ ਚੌੜੀਆਂ ਕਰਨ ਲਈ ਟੈਂਡਰ ਲੱਗੇ ਸੀ, ਜਿਸ ਦਾ ਕੰਮ ਅਧੂਰਾ ਹੈ।

ਇਲਾਕਾ ਨਿਵਾਸੀਆਂ ਨੇ ਵਾਰਡ ਨੰ. 1 ਕੌਂਸਲਰ ‘ਤੇ ਭੇਦ-ਭਾਵ ਕਰਨ ਦੇ ਦੋਸ਼ ਲਾਏ। ਲੋਕਾਂ ਦਾ ਕਹਿਣਾ ਹੈ ਕਿ ਕੌਂਸਲਰ ਵਲੋਂ ਖੱਦ ਆਪਣੇ ਘਰ ਦੇ ਬਾਹਰ ਦਾ ਰੋਡ ਚੌੜਾ ਕਰਵਾ ਲਿਆ ਗਿਆ ਅਤੇ ਉਨ੍ਹਾਂ ਜਗ੍ਹਾ ‘ਤੇ ਸੜਕਾਂ ਬਣਾ ਦਿੱਤੀਆਂ ਗਈਆਂ, ਜਿਥੇ ਆਬਾਦੀ ਨਾਂਹ ਦੇ ਬਰਾਬਰ ਹੈ। ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਲਾਕੇ ਦੇ ਵਿਕਾਸ ਕੰਮ ਜਲਦੀ ਪੂਰੇ ਨਾ ਕੀਤੇ ਗਏ ਤਾਂ ਉਹ ਕਾਂਗਰਸ ਪਾਰਟੀ ਦਾ ਬਾਈਕਾਟ ਕਰਨਗੇ।

Leave a Reply

Your email address will not be published. Required fields are marked *