ਮੀਂਹ ਅਲਰਟ
🔸ਅਗਲੇ 24-72 ਘੰਟਿਆਂ ਦੌਰਾਨ ਮੁੜ ਪੰਜਾਬ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਵੇਗੀ। ਇਸ ਦੌਰਾਨ ਮੁੜ-ਮੁੜ ਗਰਜ-ਲਿਸ਼ਕ ਨਾਲ ਮੀਂਹ ਦੇ ਛਰਾਟੇ ਪੈਂਦੇ ਰਹਿਣਗੇ। ਕਿਤੇ-ਕਿਤੇ ਬਰੀਕ ਗੜ੍ਹੇਮਾਰੀ ਹੋ ਸਕਦੀ ਹੈ। ਇਹ ਗੜ੍ਹੇ ਜਿਆਦਾ ਨੁਕਸਾਨਦਾਇਕ ਨਈ ਹੋਣਗੇ ਪਰ ਜਿੱਥੇ ਗੜ੍ਹੇਮਾਰੀ ਲੰਮਾ ਸਮਾਂ ਹੋਵੇਗੀ, ਓੁੱਥੇ ਹਾਲਾਤ ਖਰਾਬ ਕਰ ਸਕਦੀ ਹੈ।
ਇਹ ਵੀ ਪੜੋ — Patiala Helpline Contact Number – Patiala news Live
🔹ਗਰਜ-ਲਿਸ਼ਕ ਵਾਲੇ ਬੱਦਲਾਂ ਨਾਲ ਤਕੜੀ ਬਰਸਾਤੀ ਕਾਰਵਾਈ ਕੱਲ੍ਹ ਦੇਰ ਦੁਪਹਿਰ ਤੇ ਸ਼ਾਮ ਤੋਂ ਸ਼ੁਰੂ ਹੋ ਕੇ ਪਰਸੋਂ ਲਗਭਗ ਸਾਰਾ ਦਿਨ ਜਾਰੀ ਰਹੇਗੀ। 7-8 ਜਨਵਰੀ ਕਾਰਵਾਈ ਦੀ ਵਧੇਰੇ ਉਮੀਦ ਹੈ ਪਰ 9 ਜਨਵਰੀ ਨੂੰ ਵੀ ਕਈ ਜਿਲ੍ਹਿਆਂ ਚ ਕਾਰਵਾਈ ਬਣੀ ਰਹੇਗੀ। ਮੀਂਹ ਤੇ ਬੱਦਲਵਾਹੀ ਕਾਰਨ ਸਖਤ ਗਿੱਲੀ ਠੰਡ ਮਹਿਸੂਸ ਹੋਵੇਗੀ। 10 ਜਨਵਰੀ ਨੂੰ ਵੀ ਪਹਾੜਾਂ ਲਾਗੇ ਫੁਹਾਰਾਂ ਦੀ ਥੋੜ੍ਹੀ ਆਸ ਬਣੀ ਰਹੇਗੀ।
9/10 ਜਨਵਰੀ ਤੇ ਇਸ ਤੋਂ ਬਾਅਦ ਧੁੰਦ ਤੇ ਧੁੰਦ ਵਾਲੇ ਨੀਵੇਂ ਬੱਦਲਾਂ ਨਾਲ ਸ਼ੀਤਲਹਿਰ ਸ਼ੁਰੂ ਹੋ ਸਕਦੀ ਹੈ। ਦਿਨ ਸਮੇਂ ਕੋਲਡ ਡੇਅ ਸਥਿਤੀ ਪਹਿਲੋਂ ਹੀ ਚਲ ਰਹੀ ਹੈ ਜੋਕਿ ਮੀਂਹ ਤੋਂ ਬਾਅਦ ਹੋਰ ਸਖਤ ਹੋ ਸਕਦੀ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਸਾਹਿਬ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਰੋਪੜ ਜਿਲ੍ਹਿਆਂ ਚ ਬਹੁਤ ਭਾਰੀ ਮੀਂਹ ਦੀ ਓੁਮੀਦ ਰਹੇਗੀ। ਇੱਥੇ ਕੁਝ ਜਗ੍ਹਾ 75-150 mm ਬਾਰਿਸ਼ ਦਰਜ਼ ਹੋਵੇਗੀ।
ਸਾਲ ਦੇ ਪਹਿਲੇ ਪੱਛਮੀ ਸਿਸਟਮ ਨੇ ਖਿੱਤੇ ਪੰਜਾਬ ਚ ਦਰਮਿਆਨੀ ਤੋਂ ਭਾਰੀ ਝੜੀਨੁਮਾ ਬਾਰਿਸ਼ ਦਿੱਤੀ। ਮੀਂਹ ਦਾ ਅੱਜ ਤੀਜਾ ਦਿਨ ਸੀ ਪਰ ਅੱਜ ਸਵੇਰ ਬਾਅਦ ਬਹੁਤੇ ਹਿੱਸਿਆਂ ਚ ਕੋਈ ਖਾਸ ਹਲਚਲ ਨਹੀਂ ਵੇਖੀ ਗਈ।
#ਬਰਫ਼ਵਾਰੀ ❄❄ ਸ਼ਿਮਲਾ, ਡਲਹੌਜੀ ਤੇ ਮਨਾਲੀ ਤਾਂ ਭਾਰੀ ਬਰਫ਼ਵਾਰੀ ਹੋਵੇਗੀ ਹੀ ਪਰ ਸੋਲਨ, ਕਸੌਲੀ, ਮੈਕਲੋਡਗੰਜ਼, ਵੈਸ਼ਨੋ ਦੇਵੀ ਵਰਗੇ ਇਲਾਕਿਆਂ ਚ ਵੀ 8, 9, 10 ਜਨਵਰੀ ਨੂੰ ਬਰਫ਼ਵਾਰੀ ਦੀ ਆਸ ਹੈ। ਅੱਜ ਮਨਾਲੀ ਬਰਫ਼ਵਾਰੀ ਹੋ ਰਹੀ ਹੈ।
ਬੀਤੀ ਕੱਲ੍ਹ ਤੇ ਰਾਤ ਕਪੂਰਥਲਾ 90 ਮਿਲੀਮੀਟਰ ਸਭ ਤੋਂ ਵੱਧ ਬਾਰਿਸ਼ ਦਰਜ਼ ਹੋਈ।ਬਾਕੀ ਮੀਂਹ ਦੇ ਅੰਕੜੇ ਸਟੋਰੀ ਚ ਹਨ। ਮਾਲਵੇ ਚ ਸਭ ਤੋਂ ਵੱਧ ਫਰੀਦਕੋਟ 52mm ਮੀਂਹ ਦਰਜ ਹੋਇਆ ।
Punjab weather Update |