Patiala-News-Today ਬੇਕਾਬੂ ਕਾਰ ਭਾਖੜਾ ਨਹਿਰ ‘ਚ ਡਿੱਗੀ ਦੋ ਔਰਤਾਂ ਦੀ ਮੌਤ – Patiala News Today Admin January 3, 2022January 3, 20221 min readWrite a Comment on ਬੇਕਾਬੂ ਕਾਰ ਭਾਖੜਾ ਨਹਿਰ ‘ਚ ਡਿੱਗੀ ਦੋ ਔਰਤਾਂ ਦੀ ਮੌਤ – Patiala News Today ਲਾਸ਼ਾਂ ਕੱਢ ਕੇ ਪੁਲਿਸ ਹਵਾਲੇ ਕੀਤੀਆਂ Patiala News Today, 3 January 2022 : ਪਟਿਆਲਾ-ਸੰਗਰੂਰ ਰੋਡ ‘ਤੇ ਪੈਂਦੀ ਭਾਖੜਾ ਨਹਿਰ ‘ਚ ਦੇਰ ਰਾਤ ਇਕ ਬੇਕਾਬੂ ਕਾਰ ਡਿੱਗ ਪਈ। ਇਸ ਦੀ ਸੂਚਨਾ ਜਿਵੇਂ ਹੀ ਥਾਣਾ ਪਸਿਆਣਾ ਪੁਲਿਸ ਤੇ ਗੋਤਾਖੋਰਾਂ ਨੂੰ ਮਿਲੀ ਤਾਂ ਉਹ ਮੌਕੇ ‘ਤੇ ਪੁੱਜ ਗਏ। ਪ੍ਰੰਤੂ ਹਨੇਰਾ ਹੋਣ ਕਾਰਨ ਗੋਤਾਖੋਰਾਂ ਦੀ ਟੀਮ ਨੂੰ ਨਹਿਰ ‘ਚੋਂ ਨਹੀਂ ਲੱਭ ਸਕੀ। ਸਵੇਰੇ ਗਿਆਰਾਂ ਵਜੇ ਮੌਸਮ ਸਾਫ ਹੁੰਦਿਆਂ ਹੀ ਗੋਤਾਖੋਰਾਂ ਦੀ ਟੀਮ ਨੇ ਮੁੜ ਅਭਿਆਨ ਚਲਾਇਆ ਤਾਂ ਕਾਰ ਚ ਸਵਾਰ ਦੋ ਔਰਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਕਾਰ ਚ ਸਵਾਰ ਔਰਤਾਂ ਦੀ ਪਛਾਣ ਪੁਲਿਸ ਨੇ ਸਮੀਤਾ ਗਰਗ (26) ਤੇ ਨੀਲਮ ਗਰਗ (35) ਵਜੋਂ ਕਰਵਾਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸ਼ਨਾਖਤ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰ ਡਾਈਵਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਲੰਘੀ ਰਾਤ ਨਾਲ ਸੂਚਨਾ ਮਿਲੀ ਸੀ ਕਿ ਬਾਰਾਂ ਵਜੇ ਦੇ ਕਰੀਬ ਇਕ ਬੇਕਾਬੂ ਕਾਰ ਪਟਿਆਲਾ ਸਮਾਣਾ ਰੋਡ ਤੇ ਭਾਖੜਾ ਨਹਿਰ ਵਿਚ ਡਿੱਗ ਪਈ ਹੈ।ਇਸ ਦੇ ਤੁਰੰਤ ਬਾਅਦ ਮੌਕੇ ਤੇ ਪੁੱਜੀ ਗੋਤਾਖੋਰਾਂ ਦੀ ਟੀਮ ਵੱਲੋਂ ਸਰਚ ਅਭਿਆਨ ਵੀ ਚਲਾਇਆ ਗਿਆ ਪਰ ਰਾਤ ਜ਼ਿਆਦਾ ਹੋਣ ਕਾਰਨ ਤੇ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਲਾਸ਼ਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਪਰ ਮੌਸਮ ਸਵੇਰੇ ਸਾਫ਼ ਹੁੰਦਿਆਂ ਹੀ ਮੁੜ ਤੋਂ ਅਭਿਆਨ ਚਲਾਇਆ ਗਿਆ ਤਾਂ ਕਾਰ ਚ ਸਵਾਰ ਦੋਵਾਂ ਔਰਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਲਾਸ਼ਾਂ ਨੂੰ ਥਾਣਾ ਪਸਿਆਣਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Patiala News Today
Dead Body Found In Hanuman Temple | Patiala May 12, 2022May 12, 2022 News news patiala News-Punjab Patiala-News-Today
District Magistrate Patiala issues new orders regarding Covid patiala local news January 4, 2022January 4, 2022 Covid Patiala-News-Today
Husband, Wife, and Baby Girl Travel Across India in Private Car, Honored on Return to Patiala August 9, 2023August 9, 2023 news patiala News Patiala-News-Today