ਪਟਿਆਲਾ ‘ਚ ਪਿੱਟਬੁਲ ਦੀ ਦਹਿਸ਼ਤ, ਔਰਤ ਨੂੰ ਬੁਰੀ ਤਰ੍ਹਾਂ ਵੱਢਿਆ, ਮਾਲਕ ਖਿਲਾਫ ਕੇਸ
ਕੁੱਤੇ ਨੂੰ ਉਸ ਖੇਤਰ ’ਚ ਘੁਮਾ ਰਹੇ ਵਿਅਕਤੀ ਨੇ ਕੁੱਤੇ ਨੂੰ ਸੰਗਲ਼ੀ ਆਦਿ ਨਹੀਂ ਸੀ ਪਾਈ ਹੋਈ। ਕੁੱਤੇ ਵੱਲੋਂ ਵੱਢਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ
ਤਾਜ਼ਾ ਮਾਮਲਾ ਸ਼ਹਿਰ ਦੀ ਅਫਸਰ ਕਲੋਨੀ ਦਾ ਹੈ। ਇੱਥੇ ਹਰਪ੍ਰੀਤ ਕੌਰ ਨਾਮ ਦੀ ਇੱਕ ਮਹਿਲਾ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਵੱਢ ਲਿਆ। ਇਸ ਦੌਰਾਨ ਉਸ ਦੇ ਹੱਥ ਸਮੇਤ ਕੁਝ ਕੁ ਹੋਰ ਥਾਈਂ ਵੀ ਕੁੱਤੇ ਦੇ ਵੱਢਣ ਨਾਲ ਜ਼ਖਮ ਹਨ। ਹਰਪ੍ਰੀਤ ਕੌਰ ਪਤਨੀ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਆਪਣੇ ਘਰ ਦੇ ਬਾਹਰ ਖੜ੍ਹੀ ਸੀ, ਤਾਂ ਆਪਣੇ ਮਾਲਕ ਨਾਲ਼ ਉਸ ਦੇ ਘਰ ਦੇ ਸਾਹਮਣਿਓਂ ਲੰਘ ਰਹੇ ਪਿਟਬੁੱਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਸਰੀਰ ’ਤੇ ਕਈ ਥਾਈਂ ਵੱਢ ਲਿਆ।
ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਇਸ ਕੁੱਤੇ ਨੂੰ ਉਸ ਖੇਤਰ ’ਚ ਘੁਮਾ ਰਹੇ ਵਿਅਕਤੀ ਨੇ ਕੁੱਤੇ ਨੂੰ ਸੰਗਲ਼ੀ ਆਦਿ ਨਹੀਂ ਸੀ ਪਾਈ ਹੋਈ। ਕੁੱਤੇ ਵੱਲੋਂ ਵੱਢਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਉਧਰ ਥਾਣਾ ਸਿਵਲ ਲਾਈਨ ਦੇ ਐਸਐਚਓ ਜਸਪ੍ਰੀਤ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਹਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਤਰਸੇਮ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਨਿਊ ਅਫਸਰ ਕਲੋਨੀ ਪਟਿਆਲਾ ਦੇ ਖਿਲਾਫ਼ ਧਾਰਾ 289 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।