PRTC bus damaged half a dozen vehicles Patiala News Today

PRTC bus damaged half a dozen vehicles Patiala News Today

 

News Patiala: 29th July 2022

            ਸ਼ੁੱਕਰਵਾਰ ਸ਼ਾਮ ਪਟਿਆਲਾ ਬੱਸ ਸਟੈਂਡ ਸਥਿਤ ਬੱਤੀਆਂ ਵਾਲਾ ਚੌਕ ਵਿਖੇ ਉਸ ਸਮੇਂ ਭੱਜ ਦੌੜ ਮੱਚ ਗਈ। ਜਦੋਂ ਫ਼ਲਾਈਓਵਰ ਤੋਂ ਆ ਰਹੀ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਅੱਧਾ ਦਰਜ਼ਨ ਵਾਹਨਾ ਦੇ ਨੁਕਸਾਨ ਕਰ ਦਿੱਤਾ।ਹਾਦਸੇ ਦੌਰਾਨ ਜਿਥੇ ਡਰਾਇਵਰ ਸਮੇਤ ਦੋ ਸਵਾਰੀਆਂ ਜਖ਼ਮੀਂ ਹੋ ਗਈਆਂ ਹਨ ਉਥੇ ਹੀ ਇੱਕ ਕਾਰ ਚਾਲਕ ਦੇ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਉਥੇ ਖੜ੍ਹੇ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਬੱਸ ਦੀ ਰਫ਼ਤਾਰ ਬਹੁਤ ਜਿ਼ਆਦਾ ਤੇਜ਼ ਸੀ। ਜੇਕਰ ਉਸ ਦੀ ਟੱਕਰ ਖੰੰਭੇ ਨਾਲ ਨਾ ਹੁੰਦੀ ਤਾਂ ਹੋਰ ਵੀ ਜਿ਼ਆਦਾ ਨੁਕਸਾਨ ਹੋ ਸਕਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਨੀਲ ਬਜ਼ਾਜ ਨੇ ਦਸਿਆ ਕਿ ਉਸ ਦੀ ਬੱਤੀਆਂ ਵਾਲਾ ਚੌਂਕ ਵਿਖੇ ਕਰਿਆਨੇ ਦੀ ਦੁਕਾਨ ਹੈ। ਉਹ ਚਾਰ ਵਜੇ ਦੇ ਕਰੀਬ ਆਪਣੀ ਦੁਕਾਨ ਵਿਚ ਬੈਠੇ ਸਨ ਤਾਂ ਫ਼ਲਾਈਓਵਰ ਤੋਂ ਬਹੁਤ ਤੇਜ਼ ਰਫ਼ਤਾਰ ਬੱਸ ਆ ਰਹੀ ਸੀ। ਜਿਸ ਨੇ ਉਥੇ ਖੜ੍ਹੇ ਕਈ ਵਾਹਨਾਂ ਦਾ ਨੁਕਸਾਨ ਕਰ ਦਿੱਤਾ ਤੇ ਬੱਸ ਦੀ ਡਿਵਾਇਡਰ ਤੋਂ ਉਛੱਲ ਕੇ ਖੰਭਿਆ ਨਾਲ ਟੱਕਰ ਹੋ ਗਈ। ਇਸ ਦੌਰਾਨ ਉਥੇ ਖੜੇ ਦੋ ਟੈਂਪੂ ਤੇ ਚਾਹ ਵਾਲੀ ਫ਼ੜੀ ਵੀ ਨੁਕਸਾਨੀ ਗਈ ਹੈ। ਉਨ੍ਹਾਂ ਦੱਸਣ ਮੁਤਾਬਕ ਬੱਸ ਦੇ ਵਿਚ ਡਰਾਇਵਰ ਸਮੇਤ ਦੋ ਸਵਾਰੀਆਂ ਹੀ ਸਨ। ਜਿਨ੍ਹਾਂ ਦੇ ਸੱਟਾਂ ਲੱਗੀਆਂ ਹਨ। ਜਦੋਂਕਿ ਇੱਕ ਰਾਹਗੀਰ ਵੀ ਜਖ਼ਮੀਂ ਹੋ ਗਿਆ ਹੈ। ਜਿਨ੍ਹਾਂ ਨੂੰ ਰਾਹਗੀਰਾਂ ਦੀ ਸਹਾਇਤਾ ਨਾਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਕੁੱਝ ਵਿਅਕਤੀਆਂ ਦਾ ਕਹਿਣਾ ਹੈ ਕਿ ਬੱਸ ਦੀ ਬ੍ਰੇਕ ਫ਼ੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ।

Leave a Reply

Your email address will not be published. Required fields are marked *