News Patiala: ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਦਿੱਲੀ ਦੀ ਤਰਜ਼ ‘ਤੇ ਮੁਹੱਲਾ ਕਲੀਨਿਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਵਿਰੋਧੀਆਂ ਨੂੰ ਪਸੰਦ ਨਹੀਂ ਆ ਰਹੇ।
ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੁਹੱਲਾ ਕਲੀਨਿਕ ਪੰਜਾਬ ਵਾਸੀਆਂ ਦੀ ਸਹੂਲਤ ਲਈ ਹੈ ਤਾਂ ਵਿਰੋਧੀਆਂ ਨੂੰ ਸਵਾਲ ਉਠਾਉਣ ਦੀ ਬਜਾਏ ਸ਼ਾਬਾਸ਼ ਦੇਣੀ ਚਾਹੀਦੀ ਸੀ ਪਰ ਅਜਿਹਾ ਹੋਇਆ ਨਹੀਂ।
ਵਿਰੋਧੀ ਕਾਂਗਰਸੀ ਸਵਾਲ ਉਠਾ ਰਹੇ ਹਨ ਕਿ ਇਹ ਸੇਵਾ ਕੇਂਦਰ ਸਨ ਜਿਸ ਨੂੰ ਬਦਲ ਕੇ AAP ਸਰਕਾਰ ਨੇ ਮਹੱਲਾ ਕਲੀਨਿਕ ਬਣਾ ਦਿਤਾ ਹੈ। ਜੇ ਇਸ ਤਰ੍ਹਾਂ ਕਰ ਵੀ ਦਿੱਤਾ ਹੈ ਤਾਂ ਹਰਜ਼ ਕੀ ਹੈ, ਸੇਵਾ ਕੇਂਦਰ ਪਿਛਲੀਆਂ ਸਰਕਾਰਾਂ ਨੇ ਬਣਾਏ ਵੀ ਸਨ ਅਤੇ ਬੰਦ ਵੀ ਕਰ ਦਿੱਤੇ ਸਨ। ਹੁਣ ਦੋਸ਼ ਇਹ ਲਾਏ ਜਾ ਰਹੇ ਹਨ ਕਿ ਇਹ ਸੇਵਾ ਕੇਂਦਰ ਸਾਡੀ ਸਰਕਾਰ ਨੇ ਬਣਾਏ ਸਨ…
ਕੋਈ ਹਰਜ਼ ਨਹੀਂ ਹੋਣਾ ਚਾਹੀਦਾ, ਪਹਿਲਾਂ ਵੀ ਸਰਕਾਰ ਨੇ ਬਣਾਏ ਸਨ ਹੁਣ ਵੀ ਸਰਕਾਰ ਨੇ ਮੁਹੱਲਾ ਕਲੀਨਿਕ ਬਣਾਏ ਹਨ। ਸਰਕਾਰਾਂ ਨਿਜੀ ਨਹੀਂ ਹੁੰਦੀਆਂ ਸਰਕਾਰਾਂ ਤਾਂ ਲੋਕਾਂ ਲਈ ਹੁੰਦੀਆਂ ਹਨ।
ਦਰਅਸਲ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ ‘ਆਪ’ ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ ਇਸ ਨੂੰ ਲੈਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵੀ ਪਾਈ ਹੈ।
ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।
ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ ‘ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ।