Major Accident Rajpura-Sirhind bypass road Punjab

Major Accident Rajpura-Sirhind bypass road Punjab

 News Patiala:

            ਰਾਜਪੁਰਾ-ਸਰਹਿੰਦ ਰੋਡ `ਤੇ ਅੱਜ ਸਵੇਰੇ ਕਰੀਬ 5 ਵਜ਼ੇ ਪਹਿਲਾਂ ਤੋਂ ਹਾਦਸਾਗ੍ਰਸਤ ਖੜ੍ਹੇ ਟੈੱਕਰ ਦੇ ਨਾਲ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਦੀ ਸਰਕਾਰੀ ਬੱਸ ਟਕਰਾ ਗਈ। ਜਿਸ ਨਾਲ ਬੱਸ ਵਿੱਚ ਸਵਾਰ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਜਿਥੇ ਇੱਕ ਗਰਭਵਤੀ ਔਰਤ ਸਣੇ 2 ਮਰੀਜ਼ਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਪੀ.ਜੀ.ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਸਵਰੇ ਕਰੀਬ 5 ਵਜੇ ਪਟਿਆਲਾ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੀ ਇੱਕ ਪੀ.ਆਰ.ਟੀ.ਸੀ ਦੀ ਸਰਕਾਰੀ ਬੱਸ ਜਿਸ ਵਿੱਚ 2 ਦਰਜ਼ਨ ਦੇ ਕਰੀਬ ਸਵਾਰੀਆਂ ਸਨ ਤਾਂ ਰਾਜਪੁਰਾ-ਸਰਹਿੰਦ ਬਾਈਪਾਸ ਰੋਡ `ਤੇ ਪਹਿਲਾਂ ਹੀ ਹਾਦਸਾਗ੍ਰਸਤ ਖੜ੍ਹੇ ਟੈੱਂਕਰ ਦੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ ਤੇ ਕੰਡਕਟਰ ਸਣੇ ਚੰਡੀਗੜ੍ਹ ਵੱਲ ਨੂੰ ਜਾ ਰਹੀਆਂ 2 ਦਰਜ਼ਨ ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਕਰੀਬ ਸਾਢੇ 5 ਵਜ਼ੇ ਬੱਸ ਦੀ ਟੈੱਕਰ ਦੇ ਨਾਲ ਟੱਕਰ ਹੋਣ ਕਰਕੇ 10 ਸਵਾਰੀਆਂ ਜਖਮੀ ਹਾਲਤ ਵਿੱਚ ਇਲਾਜ ਦੇ ਲਈ ਹਸਪਤਾਲ ਦਾਖਲ ਹੋਈਆਂ ਸਨ। ਜਿਨ੍ਹਾਂ ਵਿਚੋਂ ਉਨ੍ਹਾਂ ਦੇ ਡਾਕਟਰਾਂ ਦੀ ਟੀਮ ਨੇ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਸੀ। ਜਿਸ ਤੇ ਇਨ੍ਹਾਂ ਜ਼ਖ਼ਮੀਆਂ ਵਿੱਚ ਇੱਕ 8 ਮਹੀਨਿਆਂ ਦੀ ਗਰਭਵਤੀ ਔਰਤ ਤੇ 1 ਹੋਰ ਵਿਅਕਤੀ ਜਿਨ੍ਹਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ ਨੂੰ ਇਲਾਜ ਦੇ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ ਦੇ ਲਈ ਰੈਫਰ ਕਰ ਦਿੱਤਾ ਹੈ।

ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੀਤੀ ਰਾਤ ਚੰਡੀਗੜ੍ਹ ਡਿੱਪੂ ਦੀ ਇੱਕ ਬੱਸ ਪੈਂਚਰ ਹੋਣ ਕਾਰਨ ਸੜਕ ਕਿਨਾਰੇ ਖੜ੍ਹੀ ਸੀ। ਉਸ ਦੀਆਂ ਸਵਾਰੀਆਂ ਨੂੰ ਭਾਵੇਂ ਡਰਾਈਵਰ ਵੱਲੋਂ ਕਿਸੇ ਹੋਰ ਬੱਸ ਵਿੱਚ ਆਪਣੀਆਂ ਮੰਜ਼ਿਲਾਂ ਦੇ ਲਈ ਰਵਾਨਾ ਕਰ ਦਿੱਤਾ ਸੀ। ਪਰ ਜਦੋਂ ਉਕਤ ਬੱਸ ਦਾ ਡਰਾਇਵਰ ਬੱਸ ਦੇ ਟਾਇਰ ਦਾ ਪੈਂਚਰ ਲਗਵਾਉਣ ਦੇ ਲਈ ਗਿਆ ਹੋਇਆ ਸੀ ਤਾਂ ਪਿਛਿਓ ਆ ਰਹੇ ਇੱਕ ਤੇਜ਼ ਰਫਤਾਰ ਟੈੱਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਹ ਹਾਦਸਾਗ੍ਰਸਤ ਟੈੱਕਰ ਸੜਕ ਦੇ ਡਿਵਾਇਡਰ ਦੇ ਵਿਚਕਾਰ ਦੋਵੇਂ ਪਾਸੇ ਫਸਿਆ ਹੋਇਆ ਸੀ। ਜਿਸ ਤੇ ਅੱਜ ਉਨ੍ਹਾਂ ਦੀ ਚੰਡੀਗੜ੍ਹ ਵੱਲ ਨੂੰ ਜਾ ਰਹੀ ਬੱਸ ਟਕਰਾ ਗਈ ਤੇ ਹਾਦਸਾਗ੍ਰਸਤ ਹੋ ਗਈ। ਜੇਕਰ ਟੋਲ ਪਲਾਜ਼ ਧਰੇੜੀ ਦੀ ਐਮਰਜੰਸੀ ਟੀਮ ਜਾਂ ਸਥਾਨਕ ਪੁਲਿਸ ਪ੍ਰਸ਼ਾਸ਼ਨ ਇੱਸ ਹਾਦਸਾਗ੍ਰਸਤ ਟੈੱਕਰ ਨੂੰ ਸੜਕ ਤੋਂ ਹਟਾਅ ਦਿੰਦਾ ਤਾਂ ਇਹ ਹਾਦਸਾ ਟੱਲ ਸਕਦਾ ਸੀ।

Leave a Reply

Your email address will not be published. Required fields are marked *