News Patiala ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਚੰਡੀਗੜ੍ਹ ਨਗਰ ਨਿਗਮ ਨੇ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਤੁਹਾਨੂੰ ਦੱਸ ਦੇਈਏ ਸੀਐਮ ਦੇ ਘਰ ਦੇ ਬਾਹਰ ਗੰਦਗੀ ਹੋਣ ਕਾਰਨ ਇਹ ਚਲਾਨ ਕੱਟਿਆ ਗਿਆ ਹੈ।
ਸੀਐਮ ਹਾਊਸ ਦੇ ਚਲਾਨ ਕੇਸ ਨੂੰ ਲੈ ਕੇ ਸਥਾਨਕ ਕੌਂਸਲਰ ਮਹੇਸ਼ ਇੰਦਰ ਸਿੱਧੂ ਨੇ ਦੱਸਿਆ ਕਿ ਨਗਰ ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਮੁੱਖ ਮੰਤਰੀ ਨਿਵਾਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਗੰਦਗੀ ਕਾਰਨ ਆਸ-ਪਾਸ ਰਹਿਣ ਵਾਲੇ ਲੋਕ ਕਾਫੀ ਪ੍ਰੇਸ਼ਾਨ ਹਨ। ਅੱਜ ਜਦੋਂ ਨਗਰ ਕੌਂਸਲ ਦੀ ਟੀਮ ਉਥੇ ਪਹੁੰਚੀ ਤਾਂ ਉਥੇ ਕਾਫੀ ਕੂੜਾ ਪਿਆ ਸੀ।