punjab patiala weather forecasts today tomorrow 15 days report

 #ਮੀਂਹ_ਅਪਡੇਟ #ਤਾਜਾ_ਮੌਸਮ_ਜਾਣਕਾਰੀ

ਅਗਲੇ 4 ਦਿਨ ਇੱਕ ਕਮਜ਼ੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਰਹੇਗਾ।

ਕੱਲ੍ਹ ਤੇ ਪਰਸੋਂ ਟੁੱਟਵੀਂ ਬੱਦਲਵਾਈ ਨਾਲ ਥੋੜ੍ਹੀ ਥਾਂ ਕਿਣਮਿਣ ਹੋ ਸਕਦੀ ਹੈ ਤੇ ੨-੩ ਥਾਂ ਹਲਕੀ ਫੁਹਾਰ ਤੋਂ ਇਨਕਾਰ ਨਹੀਂ।

Patiala News 

 👉8-9 ਫਰਵਰੀ ਨੂੰ ਸਿਸਟਮ ਜੋਰ ਫੜੇਗਾ। 8 ਫਰਵਰੀ ਦੀ ਦੁਪਹਿਰ ਤੋਂ 9 ਦੀ ਦੁਪਹਿਰ ਦੌਰਾਨ ਖਿੱਤੇ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਹਲਕੀ/ਦਰਮਿਆਨੀ ਝੜੀਨੁਮਾ ਬਾਰਿਸ਼ ਦੀ ਉਮੀਦ ਹੈ। ਜੇ ਕੱਲ੍ਹ ਸਵੇਰ ਦੀ ਗੱਲ ਕਰੀਏ ਤਾਂ ਸੰਘਣੀ ਧੁੰਦ ਪਵੇਗੀ ਤੇ ਅਗਲੇ ੩-੪ ਦਿਨ ਧੁੰਦ ਸਵੇਰ ਦੇ ਘੰਟਿਆਂ ਚ ਜਾਰੀ ਰਹੇਗੀ। 

punjab patiala weather forecasts today tomorrow 15 days report
punjab patiala weather forecasts today tomorrow 15 days report

ਦਿਨ ਵੱਡੇ ਹੋਣ ਤੇ ਬੱਦਲਵਾਹੀ ਕਾਰਨ ਦੁਪਹਿਰ ਤੱਕ ਧੁੱਪ ਹੁਣ ਨਿਕਲ ਜਾਂਦੀ ਹੈ, ਅੱਜ ਅੱਧੇ ਪੰਜਾਬ ਚ ਸਵੇਰ ਤੋਂ ਹੀ ਧੁੱਪ ਖਿੜੀ ਰਹੀ ਪਰ ਮਾਝੇ ਤੇ ਨਾਲ ਪੈਂਦੇ ਇਲਾਕਿਆਂ ਚ ਧੁੰਦ ਤੇ ਧੁੰਦ ਦੇ ਬੱਦਲ ਸਾਰਾ ਦਿਨ ਬਣੇ ਰਹੇ। ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਪਿਛਲੇ ਸਿਸਟਮ ਦੌਰਾਨ ਚਿੰਤਪੂਰਨੀ, Una ( ਹਿਮਾਚਲ  ਪ੍ਰਦੇਸ਼) ਚ ਸਲੀਟ ਮਿਕਸ ਬਰਫ਼ਵਾਰੀ ਵੀ ਦਰਜ ਕੀਤੀ ਗਈ।10 ਤੋਂ 12 ਫਰਵਰੀ ਦੌਰਾਨ ਵਗਦੀ ਪੱਛੋ ਨਾਲ ਮੌਸਮ ਸਾਫ਼ ਰਹੇਗਾ। 

🔹13/14 ਫਰਵਰੀ ਨੂੰ ਇੱਕ ਹੋਰ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ।

Leave a Reply

Your email address will not be published. Required fields are marked *