ਅੰਮ੍ਰਿਤਸਰ ਵੀ ਅਸਤੀਫਿਆਂ ਦੀ ਲੱਗੀ ਝੜੀ: ਅੱਜ ਦਿੱਤਾ ਸੀ ਡਾ ਰਾਜ ਬਹਾਦੁਰ ਨੇ ਅਸਤੀਫਾ

 ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਅੰਮ੍ਰਿਤਸਰ ਵੀ ਅਸਤੀਫਿਆਂ ਦੀ ਲੱਗੀ ਝੜੀ

any resigned Amritsar Guru Nanak Dev Hospital -

 ਅੰਮ੍ਰਿਤਸਰ30 ਜੁਲਾਈ 2022 

 ਬੀਤੇ ਕੱਲ੍ਹ  ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ।

ਇਸ ਮੌਕੇ ਉਨ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਵੀਸੀ ਡਾ ਰਾਜ ਬਹਾਦੁਰ ਅਤੇ ਮੀਡੀਆ ਕਰਮੀ ਵੀ ਮੌਜੂਦ   ਸਨ।

 ਦੌਰੇ ਦੇ ਦੌਰਾਨ ਇਕ ਬੈੱਡ ਉੱਤੇ  ਜੰਮੀ ਹੋਈ ਧੂੜ ਵੇਖ ਕੇ ਸਿਹਤ ਮੰਤਰੀ ਨੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਨੂੰ ਉਸ ਧੂੜ ਵਾਲੇ ਬੈੱਡ ਤੇ ਲੇਟਣ ਲਈ ਮਜਬੂਰ ਕੀਤਾ ।

ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ  ।ਸਿਹਤ ਮੰਤਰੀ ਵੱਲੋਂ ਅਪਮਾਨਿਤ ਹੋਣ ਤੋਂ ਬਾਅਦ ਡਾ ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ।

ਬੀਤੇ   ਕੱਲ੍ਹ ਦੇਰ ਸ਼ਾਮ ਹੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ ਕੇਡੀ ਸਿੰਘ ਗੁਰੂ ਨਾਨਕ ਹਸਪਤਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ ਰਾਜੀਵ  ਦੇਵਗਨ ਅਤੇ ਵਾਈਸ ਪ੍ਰਿੰਸੀਪਲ ਡਾ ਜਗਦੇਵ ਸਿੰਘ ਕੁਲਾਰ ਨੇ ਵੀ ਆਪਣੇ ਅਸਤੀਫ਼ੇ ਦੇ ਦਿੱਤੇ ਹਨ। 

 ਇਸ ਦੀ ਪੁਸ਼ਟੀ ਖੁਦ ਡਾ  ਕੇ ਡੀਸਿੰਘ ਨੇ ਕੀਤੀ ਹੈ ਹਾਲਾਂਕਿ ਕਿਸੇ ਮੀਟਿੰਗ ਵਿੱਚ ਮਸਰੂਫ਼ ਹੋਣ ਕਰਕੇ ਉਨ੍ਹਾਂ ਨਾਲ ਜ਼ਿਆਦਾ ਗੱਲ ਨਹੀਂ ਹੋ ਸਕੀ ਪਰ  ਡਾ ਕੇਡੀ ਸਿੰਘ ਵੱਲੋਂ  ਅਸਤੀਫਿਆਂ ਦੀ ਗੱਲ ਦੀ ਪੁਸ਼ਟੀ ਕੀਤੀ ਗਈ ਹੈ। 

Leave a Reply

Your email address will not be published. Required fields are marked *