Water supply helpline has been set up in all the Municipal Councils of Patiala |
News Patiala 25 ਜੂਨ2022 – ਪਟਿਆਲਾ ਜ਼ਿਲ੍ਹੇ ‘ਚ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਉਪਲੱਬਧ ਕਰਵਾਉਣ ਲਈ ਨਗਰ ਨਿਗਮ ਪਟਿਆਲਾ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ‘ਚ ਹੈਲਪਲਾਈਨਾਂ ਸਥਾਪਤ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਰਸਾਤ ਦੇ ਮੌਸਮ ‘ਚ ਪੀਣ ਵਾਲੇ ਪਾਣੀ ‘ਚ ਕਿਸੇ ਤਰ੍ਹਾਂ ਵੀ ਮਿਲਾਵਟ ਹੋਣ ਨਾਲ ਲੋਕਾਂ ਪੇਟ ਦੀਆਂ ਬਿਮਾਰੀਆਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ‘ਚ ਟੋਲ ਫਰੀ ਨੰਬਰ 18001802808 ਹੈ ਅਤੇ ਇੱਥੇ ਮੋਬਾਇਲ ਨੰਬਰ 9646350095 ਅਤੇ 9780042121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਦਕਿ ਨਗਰ ਪੰਚਾਇਤ ਭਾਦਸੋਂ ਵਿਖੇ ਮੋਬਾਇਲ ਨੰਬਰ 8528817488 ਅਤੇ 8837894440 ਨੂੰ ਹੈਲਪਲਾਈਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਘੱਗਾ ਨਗਰ ਪੰਚਾਇਤ ‘ਚ 9888807090 ਅਤੇ ਘਨੌਰ ਵਿਖੇ 9814717792 ਅਤੇ 9888670800 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨਾਭਾ ਵਿਖੇ 9646016438, ਪਾਤੜਾਂ ਵਿਖੇ 9876075696 ਅਤੇ 8360688108 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਗਰ ਕੌਂਸਲ ਰਾਜਪੁਰਾ ਦੇ ਵਸਨੀਕ 9501226622, ਸਮਾਣਾ ਦੇ ਵਸਨੀਕ 9877301019 ‘ਤੇ ਅਤੇ ਸਨੌਰ ਨਗਰ ਪੰਚਾਇਤ ਦੇ ਵਸਨੀਕ 9988875255 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਪੀਣ ਵਾਲੇ ਪਾਣੀ ‘ਚ ਗੰਦੇ ਪਾਣੀ ਦੇ ਮਿਲਣ ਦੀ ਸ਼ਿਕਾਇਤ ਹੋਵੇ ਜਾਂ ਉਨ੍ਹਾਂ ਦਾ ਕੋਈ ਸੁਝਾਓ ਹੋਵੇ ਤਾਂ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ‘ਚ ਪਹਿਲਾਂ ਹੀ ਪੀਣ ਵਾਲੇ ਪਾਣੀ ਨਾਲ ਸਬੰਧਤ ਸ਼ਿਕਾਇਤਾਂ ਲਈ ਪਹਿਲਾਂ ਤੋਂ ਹੀ ਸ਼ਿਕਾਇਤ ਨਿਵਾਰਨ ਟੋਲ ਫ਼ਰੀ ਹੈਲਪਲਾਈਨ 18001802468 ਚੱਲ ਰਹੀ ਹੈ, ਜਿਸ ਨੂੰ ਰੋਜ਼ਾਨਾ ਅਧਾਰ ‘ਤੇ ਮੋਨੀਟਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਲਟੀਆਂ ਤੇ ਦਸਤ ਆਦਿ ਲੱਗਣ ਦੀ ਸੂਰਤ ‘ਚ ਓ.ਆਰ.ਐਸ. ਦਾ ਘੋਲ ਪੀਣ ਤੇ ਤੁਰੰਤ ਡਾਕਟਰੀ ਸਹਾਇਤਾ ਹਾਸਲ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹੇ ਭਰ ‘ਚ ਪਾਣੀ ਦੇ ਅਣ-ਅਧਿਕਾਰਤ ਕੁਨੈਕਸ਼ਨਾਂ ਦੀ ਜਾਂਚ ਲਈ ਉਡਣ ਦਸਤੇ ਬਣਾਏ ਗਏ ਹਨ, ਇਸ ਲਈ ਲੋਕ ਪਾਣੀ ਦਾ ਅਧਿਕਾਰਤ ਕੁਨੈਕਸ਼ਨ ਤੁਰੰਤ ਹਾਸਲ ਕਰਨ।