Agneepath Scheme Protest: Farmers protest in front of DC office Patiala

Agneepath Scheme Protest: Farmers protest in front of DC office Patiala
Agneepath Scheme Protest: Farmers protest in front of DC office Patiala

News PatialaAgneepath Scheme Protest ਅੱਜ ਭੜਕੇ ਸੈਂਕੜੇ ਕਿਸਾਨਾਂ ਨੇ ਡੀ ਸੀ. ਦਫ਼ਤਰ ਨੂੰ ਘੇਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਥਾਂ ਕੇਂਦਰ ਨੇ ਹੋਰ ਬੇਰੋਜ਼ਗਾਰ ਕਰਨ ਦੀ ਸਾਜ਼ਿਸ਼ ਰਚੀ ਹੈ। 

ਇਸ ਮੌਕੇ ਕਈ ਘੰਟੇ ਚੱਲੇ ਧਰਨੇ ਤੋਂ ਬਾਅਦ ਕਿਸਾਨਾਂ ਨੇ ਡੀ. ਸੀ. ਦੇ ਨਾਂ ਰਾਸ਼ਟਰਪਤੀ ਨੂੰ ਮੰਗ-ਪੱਤਰ ਵੀ ਦਿੱਤਾ। ਪਟਿਆਲਾ ਜ਼ਿਲੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਗੰਜੂਮਾਜਰਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕੱਤਰਤਾ ‘ਚ ਸ਼ਾਮਿਲ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਤੇ ਵਿਦਿਆਰਥੀਆਂ ਵੱਲੋਂ ਪਹਿਲਾਂ ਪੁੱਡਾ ਗਰਾਊਂਡ, ਪਟਿਆਲਾ ‘ਚ ਇਕੱਤਰਤਾ ਕੀਤੀ ਗਈ। 

ਫ਼ਿਰ ਮਾਰਚ ਕੱਢਦੇ ਹੋਏ ‘ਅਗਨੀਪਥ ਯੋਜਨਾ’ ਰੱਦ ਕਰੋ ਤੇ ਕੇਂਦਰ ਸਰਕਾਰ ਖਿਲਾਫ਼ ਮਾਰਚ ਕਰਦੇ ਹੋਏ। ਡੀ. ਸੀ. ਦਫਤਰ ਪਟਿਆਲਾ ਪਹੁੰਚਿਆ ਗਿਆ। ਇਸ ਉਪਰੰਤ ਐੱਸ. ਡੀ. ਐੱਮ. ਪਟਿਆਲਾ ਵੱਲੋਂ ਮੰਗ-ਪੱਤਰ ਪ੍ਰਾਪਤ ਕਰ ਕੇ ਰਾਸ਼ਟਰਪਤੀ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

 ਜ਼ਿਲਾ ਆਗੂ ਬਲਰਾਜ ਜੋਸ਼ੀ ਤੇ ਹਰਦੇਵ ਸਿੰਘ ਘੱਗਾ ਵੱਲੋਂ ‘ਅਗਨੀਪਥ ਯੋਜਨਾ ਨੂੰ ਸਰਕਾਰ ਵੱਲੋਂ ਨੌਜਵਾਨ ਨੂੰ ਰੋਜ਼ਗਾਰ ਦੇ ਨਾਂ ਹੇਠ ਠੱਗਣਾ ਕਰਾਰ ਦਿੱਤਾ। ਜਸਵੰਤ ਸਿੰਘ ਸਦਰਪੁਰ ਵੱਲੋਂ ਇਸ ਨੂੰ ਕੇਂਦਰ ਸਰਕਾਰ ਦਾ ਕਾਰਪੋਰੇਟਾਂ ਪ੍ਰਤੀ ਹੇਜ ਪੁਗਾਉਣ ਦੀ ਵਿਉਂਤ ਦੱਸਿਆ।

 ਆਗੂਆਂ ਨੇ ਕਿਹਾ ਹੈ ਕਿ ਇਹ ਯੋਜਨਾ ਦੇਸ਼ ਦੇ ਕਰੋੜਾਂ ਬੇਰੋਜ਼ਗਾਰ ਨੌਜਵਾਨਾਂ ਲਈ ਪੱਕੀ ਸਰਕਾਰੀ ਨੌਕਰੀ ਦੀ ਗਾਰੰਟੀ ਦਾ ਹੱਕ ਵੀ ਖੋਹਦੀ ਹੈ ਅਤੇ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਖੜ੍ਹਾ ਕਰਦੀ ਹੈ। ਇਸ ਮੌਕੇ ਕਰਨੈਲ ਸਿੰਘ ਲੰਗ, ਰਘਬੀਰ ਸਿੰਘ ਨਿਆਲ, ਹਰਮੇਲ ਸਿੰਘ ਤੁੰਗਾਂ, ਸੁਖਮਿੰਦਰ ਸਿੰਘ ਬਾਰਨ, ਗੁਰਵਿੰਦਰ ਸਿੰਘ, ਚਮਕੌਰ ਸਿੰਘ, ਤਲਵਿੰਦਰ ਸਿੰਘ ਖਰੌੜ ਅਧਿਆਪਕ ਆਗੂ ਤੇ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਵਿਦਿਆਰਥੀ ਆਗੂ ਸਾਥੀਆਂ ਸਮੇਤ ਸ਼ਾਮਿਲ ਹੋਏ।

  ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ

Agneepath Scheme Protest: Farmers protest in front of SDM office Nabha
Agneepath Scheme Protest: Farmers protest in front of SDM office Nabha

Nabha, – ਅੱਜ ਨਾਭਾ ਵਿਖੇ ਸੁੰਯੁਕਤ ਬਾਡਰ ‘ਤੇ ਜਾਨ ਦੀ ਬਾਜ਼ੀ ਲਾਗਾਉਂਦੇ ਹਨ। ਕਿਸਾਨ ਮੋਰਚਾ ਵੱਲੋਂ ਮੋਦੀ ਸਰਕਾਰ ਦੁਆਰਾ ਜੋ ‘ਅਗਨੀਪਥ ਯੋਜਨਾ ਫੌਜ ਵਿਰੋਧੀ ਫੈਸਲਾ ਲਿਆ ਗਿਆ,ਉਸਦਾ ਵਿਰੋਧ ਵਜੋਂ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ। 

ਇਸ ‘ਚ ਕਿਸਾਨ, ਮਜ਼ਦੂਰ, ਨੌਜਵਾਨ ਮੁਲਾਜ਼ਮ ਤੇ ਮਾਸਟਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਦਫੇਦਾਰ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਨਾਲ ਧੋਖਾ ਹੈ। ਫੌਜ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਦਾ ਸਾਥ ਦੇਣ ਦੀ ਥਾਂ ਵਿਰੋਧ ਕਰਨਾ ਚਾਹੀਦਾ ਹੈ।

ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਗੁਰਬਖਸ਼ੀਸ਼ ਸਿੰਘ ਗੋਪੀ ਕੌਲ ਨੇ ਕਿਹਾ ਕਿ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਗਿਆ ਸੀ। ਕਿਸਾਨ ਸਾਨੂੰ ਜੀਵਨ ਜਿਉਣ ਲਈ ਅੰਨ ਦਿੰਦੇ ਹਨ। ਜਵਾਨ ਸਾਡੇ ਜੀਵਨ ਨੂੰ ਸੁਰੱਖਿਅਤ ਕਰਨ ਲਈ

ਇਸ ਧਰਨੇ ‘ਚ ਡਾ. ਲਾਲ ਚੰਦ, ਜਗਪਾਲ ਸਿੰਘ ਉੱਭਾ, ਗੁਰਮੀਤ ਸਿੰਘ ਛਜੂਭਟ, ਦਰਸ਼ਨ ਸਿੰਘ ਰੋਹਟੀ, ਹਰਨੇਕ ਸਿੰਘ, ਗੁਰਚਰਨ ਸਿੰਘ, ਜਗਪਾਲ ਸਿੰਘ, ਪਿਆਰਾ ਸਿੰਘ ਅਗੇਤੀ, ਧਰਮਿੰਦਰ ਸਿੰਘ, ਮੋਹਨਦੀਪ ਸਿੰਘ ਸਮਲਾ, ਨਾਹਰ ਸਿੰਘ, ਗੁਰਚਰਨ ਸਿੰਘ ਘਮਰੋਦਾ, ਭੀਮ ਸਿੰਘ, ਰਣਜੀਤ ਸਿੰਘ ਬਿਰੜਵਾਲ, ਕਾਕਾ ਸਿੰਘ ਕੋਟ, ਗੁਰਦਿਆਲ ਸਿੰਘ ਔਚਲ, ਹਰਪਾਲ ਸਿੰਘ ਕਲਾਰਾ, ਕੁਲਦੀਪ ਸਿੰਘ ਪਾਲੀਆਂ, ਪਰਮਾਤ ਨਾਭਾ, ਗੁਰਪ੍ਰੀਤ ਸਿੰਘ ਕਮੇਲੀ, ਗਮਦੂਰ ਸਿੰਘ ਕੱਲਾਮਾਜਰਾ, ਹਰਚਰਨ ਸਿੰਘ ਸਾਧੋਹੇੜੀ, ਜਗਦੇਵ ਸਿੰਘ ਨਰਮਾਣਾ, ਗੁਰਧਿਆਨ ਸਿੰਘ ਸਮਲਾ, ਦਵਿੰਦਰ ਸਿੰਘ ਨੌਹਰਾ, ਕਾਲਾ ਬਰੜਵਾਲ, ਸੁਰਜੀਤ ਸਿੰਘ ਰੋਹਟੀ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *