Patiala Bullion market completely closed for 4 days

ਪਟਿਆਲਾ:ਸਰਾਫਾ ਬਜਾਰ 4 ਦਿਨਾਂ ਲਈ ਪੂਰਨ ਤੌਰ ਬੰਦ

Patiala Bullion market completely closed for 4 days
Patiala Bullion market completely closed for 4 days

News Patiala:

ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਰਾਫਾ ਬਾਜ਼ਾਰ ਚਾਰ ਦਿਨਾਂ ਲਈ ਪੂਰਣ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਸਰਾਫਾ ਵੈਲਫੇਅਰ ਐਸੋਸੀਏਸਨ ਪਟਿਆਲਾ ਦੇ ਚੇਅਰਮੈਨ ਸਤੀਸ਼ ਜੈਨ, ਜਨਰਲ ਸਕੱਤਰ ਅਸ਼ੋਕ ਗਰਗ ਅਤੇ ਹੋਰ ਮੈਂਬਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜਰ 23, 24, 25 ਅਤੇ 26 ਜੂਨ ਨੂੰ 4 ਦਿਨਾਂ ਲਈ ਸਰਾਫਾ ਬਜਾਰ ਪੂਰਨ ਤੌਰ ਤੇ ਬੰਦ ਰਹੇਗਾ।

ਜਿਸ ਦੌਰਾਨ ਕੋਈ ਵੀ ਕਾਰੋਬਾਰੀ ਡੀਲਿੰਗ ਨਹੀਂ ਹੋਵੇਗੀ ਤਾਂ ਜੋ ਸੋਨੇ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਇਹਨਾ ਛੁੱਟੀਆ ਦਾ ਪੂਰਨ ਤੌਰ ਤੇ ਆਨੰਦ ਮਾਣ ਸਕਣ। ਇਸ ਮੌਕੇ ਰਜਿੰਦਰ ਕੁਮਾਰ, ਨਰਿੰਦਰ ਖੰਨਾ, ਪਰਮਜੀਤ ਸਿੰਘ ਕਾਲਾ, ਤਿਲਕ ਰਾਜ, ਕੇਵਲ ਕ੍ਰਿਸ਼ਨ, ਕ੍ਰਿਸ਼ਨ ਕੁਮਾਰ, ਰਾਕੇਸ ਕਟਾਰੀਆ, ਨੰਦ ਕਿਸ਼ੋਰ ਨੰਦੀ, ਰਜਿੰਦਰ ਕੁਮਾਰ, ਕੁਨਾਲ ਅੱਗਰਵਾਲ ਆਦਿ ਮੈਂਬਰ ਮੌਕੇ ਤੇ ਹਾਜਰ ਸਨ। 

Leave a Reply

Your email address will not be published. Required fields are marked *