ਅਸ਼ਟਾਮ ਫ਼ਰੋਸ ਦੇ 157 ਲਾਇਸੰਸ ਜਾਰੀ ਕੀਤੇ ਜਾਣਗੇ: ਘਨਸ਼ਿਆਮ ਥੋਰੀ ਡੀ ਸੀ ਜਲੰਧਰ

 9 ਅਕਤੂਬਰ, 2021 –

ਜ਼ਿਲਾ ਪ੍ਰਸਾਸਨ ਵੱਲੋਂ ਜਲੰਧਰ ਦੀਆਂ ਵੱਖ-ਵੱਖ ਸਬ-ਡਵੀਜਨਾਂ ਵਿੱਚ ਸਟੈਂਪ ਵਿਕਰੇਤਾਵਾਂ (ਅਸਟਮ ਫਰੋਸ਼ਾਂ) ਨੂੰ 157 ਲਾਇਸੈਂਸ ਜਾਰੀ ਕਰਨ ਲਈ ਚਾਹਵਾਨ ਵਿਅਕਤੀਆਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ।

AVvXsEhYMNjyuY9rmHaW2gcZln0 NlWFt1KNAf E3ucNDh1Q TEjYz2pq JrEfNvmrn5AGgT3sMCbueRmCJTT r6fV2pNsQSTbP YlIZCtjOyZ68MRNS7Vx Hl -

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਸ਼੍ਰੀ ਘਨਸਅਿਾਮ ਥੋਰੀ ਨੇ ਦੱਸਿਆ ਕਿ ਇਹ 157 ਲਾਇਸੰਸ ਜਲੰਧਰ -1, ਜਲੰਧਰ -2, ਨਕੋਦਰ, ਫਿਲੌਰ ਅਤੇ ਸਾਹਕੋਟ ਸਬ-ਡਵੀਜਨਾਂ ਵਿੱਚ ਦਿੱਤੇ ਜਾਣਗੇ। ਉਨਾਂ ਕਿਹਾ ਕਿ 31 ਅਕਤੂਬਰ ਨੂੰ ਇੱਕ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਚਾਹਵਾਨ WWW.AF.PTUEXAM.COM ਤੇ 11 ਤੋਂ 25 ਅਕਤੂਬਰ ਤੱਕ ਅਸ਼ਟਾਮ ਫਰੋਸ਼ਾਂ ਦੇ ਲਾਇਸੰਸਾਂ ਲਈ ਅਰਜੀ ਦੇ ਸਕਦੇ ਹਨ। ਉਨਾਂ ਦੱਸਿਆ ਕਿ ਲਿਖਤੀ ਪ੍ਰੀਖਿਆ ਦਸਵੀਂ ਦੇ ਸਿਲੇਬਸ ’ਤੇ ਆਧਾਰਤ ਹੋਵੇਗੀ ਅਤੇ ਬਾਅਦ ਵਿੱਚ ਇੰਟਰਵਿਊ ਲਈ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਮੀਦਵਾਰ ਸਿਰਫ ਜਲੰਧਰ ਜ਼ਿਲੇ ਦਾ ਵਸਨੀਕ ਤੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਮੈਟਿ੍ਕ ਪਾਸ ਹੋਣਾ ਚਾਹੀਦਾ ਹੈ। ਉਨਾਂ ਨੇ ਸਟੈਂਪ ਵਿਕਰੇਤਾ ਦਾ ਲਾਇਸੰਸ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਵੱਧ ਤੋਂ ਵੱਧ ਬੇਰੋਜਗਾਰ ਨੌਜਵਾਨਾਂ ਨੂੰ ਲਾਇਸੈਂਸ ਮਿਲ ਸਕਣ।

ਸ੍ਰੀ ਥੋਰੀ ਨੇ ਦੱਸਿਆ ਕਿ ਕਿ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦੀ ਅਗਵਾਈ ਵਾਲੀ ਕਮੇਟੀ ਵਲੋਂ ਸਮੁੱਚੀ ਭਰਤੀ ਪ੍ਰਕਿਰਿਆ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਪਾਰਦਰਸ਼ੀ ਢੰਗ ਨਾਲ 70 ਅੰਕਾਂ ਦੀ ਪ੍ਰੀਖਿਆ ਲਈ ਜਾਵੇਗੀ ਅਤੇ 10 ਅੰਕ ਇੰਟਰਵਿਊ ਦੇ ਹੋਣਗੇ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ 20 ਪੁਆਇੰਟ ਦਸਵੀਂ ਵਿੱਚ ਲਏ ਗਏ ਅੰਕਾਂ ਦੇ ਜੋੜੇ ਜਾਣਗੇ। ਉਨਾਂ ਦੱਸਿਆ ਕਿ ‘ਘਰ-ਘਰ ਰੋਜਗਾਰ ਅਤੇ ਕਾਰੋਬਾਰ’ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਾਇਸੰਸ ਜਾਰੀ ਕੀਤੇ ਜਾਣਗੇ।

Leave a Reply

Your email address will not be published. Required fields are marked *