- 15 round-ups Checking 200 vehicles with Dog Squad
- 15 invoices, 5 impounds Urban Estate Police Checkpoint
Search of Paying guest houses in front of Punjabi University |
ਅਰਬਨ ਅਸਟੇਟ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜੀ. ਐੱਸ. ਸਿਕੰਦ ਦੀ ਅਗਵਾਈ ਹੇਠ ਅੱਜ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਅਤੇ ਆਸਪਾਸ ਬਣੇ ਪੇਇੰਗ ਗੈਸਟ ਹਾਊਸਾਂ ਦੀ ਸਰਚਿੰਗ ਕੀਤੀ ਗਈ। ਇਸ ‘ਚ ਪੁਲਿਸ ਨੇ 15 ਵਿਅਕਤੀਆਂ ਨੂੰ ਰਾਊਂਡ-ਅਪ ਕੀਤਾ। ਉਨ੍ਹਾਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ। ਰਿਕਾਰਡ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡਿਆ ਗਿਆ।
ਇਸ ਤੋਂ ਇਲਾਵਾ ਡਾਂਗ ਸਕੁਐਡ ਦੀ ਮਦਦ ਨਾਲ 200 ਤੋਂ ਜ਼ਿਆਦਾ ਵਾਹਨਾਂ ਦੀ ਚੈਕਿੰਗ ਕੀਤੀ ਗਈ। 15 ਵਾਹਨਾਂ ਦੇ ਚਲਾਨ ਅਤੇ 5 ਨੂੰ ਇੰਪਾਉਂਡ ਕੀਤਾ ਗਿਆ। ਪੁਲਿਸ ਨੇ ਸਵੇਰੇ ਹੀ ਵੱਖ-ਵੱਖ ਟੀਮਾਂ ਬਣਾ ਕੇ ਸਰਚਿੰਗ ਸ਼ੁਰੂ ਕੀਤੀ। ਕਿਉਂਕਿ ਜਿਸ ਤਰ੍ਹਾਂ ਪੁਲਿਸ ਵੱਲੋਂ ਹੋਟਲਾਂ,ਢਾਬਿਆਂ, ਸਰਾਵਾਂ ਅਤੇ ਧਰਮਸ਼ਾਲਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਉਸ ‘ਚ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬਣੇ ਪੇਇੰਗ ਗੈਸਟ ਹਾਊਸਾਂ ਦੀ ਚੈਕਿੰਗ ਕਾਫੀ ਜ਼ਿਆਦਾ ਮਹੱਤਵਪੂਰਨ ਸੀ, ਕਿਉਂਕਿ ਪੋਇੰਗ ਗੈਸਟ ਹਾਊਸ ਹੀ ਅਜਿਹੀ ਥਾਂ ਹੈ, ਜਿਥੇ ਅਸਾਨੀ ਨਾਲ ਪਨਾਹ ਲਈ ਜਾ ਸਕਦੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ‘ਕਰਦਿਆਂ ਇੰਸ, ਸਿਕੰਦ ਨੇ ਕਿਹਾ ਕਿ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਐੱਸ. ਐੱਸ. ਪੀ. ਦੀਪਕ ਪਾਰਿਕ, ਐੱਸ. ਪੀ. ਸਿਟੀ ਵਜ਼ੀਰ ਸਿੰਘ ਅਤੇ ਡੀ. ਐੱਸ. ਪੀ. ਸਿਟੀ 2 ਮੋਹਿਤ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਹੋਣ ਕਰ ਕੇ ਸਭ ਤੋਂ ਜਿਆਦਾ ਪੇਇੰਗ ਗੈਸਟ ਹਾਊਸ ਹਨ। ਆਊਟਰ ਇਲਾਕਾ ਹੋਣ ਕਰ ਕੇ ਇਥੇ ਸਭ ਤੋਂ ਜ਼ਿਆਦਾ ਪੀ. ਜੀ, ਹਨ ਅਤੇ ਜਿਥੇ ਬਾਹਰ ਆਏ ਵਿਅਕਤੀਆਂ ਦੀ ਠਹਿਰਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।ਇਸ ਲਈ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਘੱਲੂਘਾਰਾ ਦਿਵਸ ਤੱਕ ਇਕ ਵਿਸ਼ੇਸ਼ ਮੁਹਿੰਮ ਚਲਾਈ ਹੈ, ਜਿਸ ‘ਚ ਲਗਾਤਾਰ ਚੈਕਿੰਗਾਂ ਕੀਤੀਆਂ ਜਾਣਗੀਆਂ। ਜੇਕਰ ਕਿਤੇ ਵੀ ਕੋਈ ਵਿਅਕਤੀ ਸ਼ੌਕੀ ਮਿਲਦਾ ਹੈ ਤਾਂ ਤੁਰੰਤ ਦੀ
ਉਨ੍ਹਾਂ ਦੱਸਿਆ ਕਿ ਥਾਣਾ ਅਰਬਨ ਅਸਟੇਟ ਇਲਾਕੇ ‘ਚ 3 ਥਾਵਾਂ ‘ਤੇ ਬੈਰੀਕੇਡਿੰਗ ਕਰ ਕੇ ਨਾਕਾਬੰਦੀ ਕੀਤੀ ਗਈ ਸੀ, ਜਿਥੇ ਵੱਖ-ਵੱਖ ਟੀਮਾਂ ਤਾਇਨਾਤ ਕਰ ਕੇ ਵਾਹਨਾਂ ਦੀ ਚੈਕਿੰਗ ਹੋਈ।ਦੱਸਣਯੋਗ ਹੈ ਕਿ ਸਮੁੱਚੇ ਸ਼ਹਿਰ ‘ਚ ਹੀ ਥਾਂ-ਥਾਂ ‘ਤੇ ਨਾਕਾਬੰਦੀ ਕਰ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ।