ਡਿਪਟੀ ਜੇਲ੍ਹ ਸੁਪਰਡੈਂਟ ਨਾਮਜ਼ਦ
News Patiala : ਪੰਜਾਬ ਦੇ ਜੇਲ੍ਹ ਵਿਭਾਗ ਵਿੱਚ ਫਿਰੌਤੀ ਮੰਗਣ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਕੀਤੀ ਗਈ ਜਾਂਚ ਅਨੁਸਾਰ ਅਧਿਕਾਰੀਆਂ ਨੇ ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ਵਿੱਚ ਕੈਦੀਆਂ ਤੋਂ ਪੈਸੇ ਵਸੂਲੇ ਸਨ। ਜਿਸ ਦੇ ਚਲਦਿਆਂ ਨਾਭਾ ਦੇ ਸਦਰ ਥਾਣੇ ਚ ਧਾਰਾ 384 IPC ਅਤੇ 7 PC ਐਕਟ ਦੇ ਤਹਿਤ ਡਿਪਟੀ ਜੇਲ੍ਹ ਸੁਪਰਡੈਂਟ ਪ੍ਰ੍ਭਜੋਤ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।
ਸਾਬਕਾ ਏਡੀਜੀਪੀ (ਜੇਲ੍ਹ) ਵਰਿੰਦਰ ਕੁਮਾਰ, ਜਿਨ੍ਹਾਂ ਨੂੰ ਹੁਣ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ, ਦੁਆਰਾ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਸ ਸਬੰਧੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹ) ਦੇ ਹੁਕਮਾਂ ’ਤੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖਿਲਾਫ ਜਾਂਚ ਦੇ ਹੁਕਮ ਸਨ ਖ਼ਿਲਾਫ਼ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਧਿਕਾਰੀ ਵਲੋਂ ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ਵਿੱਚ ਕੈਦੀਆਂ ਤੋਂ ਪੈਸੇ ਵਸੂਲ ਰਹੇ ਸਨ। ਐਸਐਸਪੀ ਦੀਪਕ ਪਾਰਿਕ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਾਭਾ ਦੇ ਸਦਰ ਥਾਣੇ ਵਿਚ ਪ੍ਰਭਜੋਤ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੈਦੀ ਭਵਨੀਤ ਦੇ ਪਿਤਾ ਪਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਇਆ ਹੈ।