Beneficiaries will be given benefits under social security schemes: ADC Malerkotla

 ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ ਲਾਭ-ਵਧੀਕ ਡਿਪਟੀ ਕਮਿਸ਼ਨਰ

  • ਕਾਮੇ (ਲੋਕ) ਕਾਮਨ ਸਰਵਿਸ ਕੇਂਦਰਾਂ ਤੇ ਈ ਸ਼ਰਮ ਕਾਰਡ ਲਈ ਮੁਫ਼ਤ ਕਰਵਾ
  • ਸਕਦੇ ਹਨ ਰਜਿਸਟੇ੍ਰਸ਼ਨ : ਸੁਖਪ੍ਰੀਤ ਸਿੰਘ ਸਿੱਧੂ
  • ਅਸੰਗਠਿਤ ਖੇਤਰ ਦੇ ਕਾਮਿਆਂ ਲਈ ਹੈ ਇਹ ਸਹੂਲਤ :  ਸਰਬਜੋਤ ਸਿੰਘ ਸਿੱਧੂ
  • ਕੋਈ ਵੀ ਕਾਮਾ ਖੁਦ ਵੀ ਪੋਰਟਲ register.eshram.gov.in/  ਤੇ  ਕਰ ਸਕਦਾ ਹੈ ਆਪਣੇ ਆਪ ਨੂੰ 
  • ਖੁਦ ਰਜਿਸਟਰ : ਸਹਾਇਕ ਕਿਰਤ ਕਮਿਸ਼ਨਰ
Beneficiaries will be given benefits under social security schemes: ADC Malerkotla
Beneficiaries will be given benefits under social security schemes: ADC Malerkotla

News Patiala

ਮਾਲੇਰਕੋਟਲਾ 09 ਜੂਨ :

                 ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕਿਰਤ ਅਤੇ ਰੋਜਗਾਰ ਮੰਤਰਾਲੇ ਵੱਲੋਂ ਅੰਸਗਠਿਤ ਖੇਤਰ ਵਿਚ ਕੰਮ ਕਰਦੇ ਕਿਰਤੀਆਂ ਦੇ ਈ-ਸ਼ਰਮ ਕਾਰਡ ਬਣਾਏ ਜਾ ਰਹੇ ਹਨ। ਇਸ ਯੋਜਨਾ ਤਹਿਤ ਸਰਕਾਰ ਵਲੋਂ ਲੋਕਾਂ ਦਾ ਡਾਟਾ ਬੇਸ ਬਣਾਇਆ ਜਾ ਰਿਹਾ ਹੈ ਤਾਂ ਜ਼ੋ ਅਸੰਗਠਿਤ ਖੇਤਰ ਵਿਚ ਲੱਗੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਉਨ੍ਹਾਂ ਦਾ ਪਹਿਚਾਣ ਕੀਤੀ ਜਾ ਸਕੇ ਅਤੇ  ਸਰਕਾਰ ਭਵਿੱਖ ਵਿੱਚ ਜ਼ੇਕਰ ਉਨ੍ਹਾਂ ਦੀ ਭਲਾਈ ਲਈ ਕੋਈ ਸਕੀਮ ਬਣਾਉਣਾ ਚਾਹੇ ਜਾ ਲੋਕ ਭਲਾਈ ਦੀ ਕੋਈ ਨਵੀਂ ਸਕੀਮ ਲਾਗੂ ਕਰਨਾ ਚਾਹੇ ਤਾਂ ਅਸਾਨੀ ਨਾਲ ਲਾਗੂ ਕੀਤਾ ਜਾ  ਸਕੇ ।

     ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਇਸ ਸਕੀਮ ਦਾ ਫੌਰੀ ਉਦੇਸ਼ ਅਜਿਹੇ ਸਾਰੇ ਲੋਕਾਂ ਦੀ ਜਾਣਕਾਰੀ ਇੱਕਤਰ ਕਰਨਾ ਹੈ ਤਾਂ ਜ਼ੋ ਉਸ ਤੋਂ ਬਾਅਦ ਇੰਨ੍ਹਾਂ ਦੀ ਭਲਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਯੋਜਨਾਵਾਂ ਬਣਾ ਸਕਨ ਕਿਉਂਕਿ ਕੋਈ ਵੀ ਯੋਜਨਾ ਬਣਾਉਣ ਲਈ ਲਾਜਮੀ ਹੈ ਕਿ ਸਰਕਾਰ ਕੋਲ ਅਜਿਹੇ ਲੋਕਾਂ ਦੀ ਗਿਣਤੀ, ਨਾਮ, ਪਤਾ ਆਦਿ ਹੋਵੇ।  ਇਸ ਲਈ 16 ਤੋਂ 59 ਸਾਲ ਦੇ ਕਾਮਿਆਂ ਦੀ ਕਾਮਨ ਸਰਵਿਸ ਸੈਂਟਰਾਂ ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਰਜਿਸਟ੍ਰੇਸ਼ਨ ਕੋਈ ਵਿਅਕਤੀ ਖੁਦ  ਵੀ ਕਰ ਸਕਦਾ ਹੈ। ਇਸਦੀ ਰਜਿਸਟੇ੍ਰਸ਼ਨ ਦੀ ਕੋਈ ਫੀਸ ਨਹੀਂ ਹੈ ।

                      ਅਸੰਗਠਿਤ ਕਾਮੇ ਕਿਹੜੇ ਹੁੰਦੇ ਹਨ ਸਬੰਧੀ ਹੋਰ  ਜਾਣਕਾਰੀ ਦਿੰਦਿਆਂ  ਸਹਾਇਕ ਕਿਰਤ ਕਮਿਸ਼ਨਰ ਸ੍ਰੀ ਸਰਬਜੋਤ ਸਿੰਘ ਸਿੱਧੂ  ਨੇ ਦੱਸਿਆ ਕਿ ਉਹ ਸਾਰੇ ਕਾਮੇ ਜੋ  ਈ.ਪੀ.ਐਫ ਅਤੇ ਈ.ਐਸ.ਆਈ ਅਧੀਨ ਨਹੀਂ ਆਉਂਦੇ ਉਨ੍ਹਾਂ ਨੂੰ ਅਸੰਗਠਿਤ ਕਾਮੇ ਆਖਿਆ ਜਾਂਦਾ ਹੈ । ਜਿਵੇਂ ਮਗਨਰੇਗਾ ਵਰਕਰ, ਫਲ ਅਤੇ ਸਬਜੀ ਵਿਕਰੇਤਾ, ਆਟੋ ਡਰਾਇਵਰ, ਘਰਾਂ ਵਿੱਚ ਕੰਮ ਕਰਨ ਵਾਲੇ ਸਫਾਈ ਸੇਵਕ, ਆਸ਼ਾ ਵਰਕਰ, ਭੱਠਿਆਂ ਦੇ ਵਿੱਚ ਕੰਮ ਕਰਨ ਵਾਲੇ ਵਰਕਰ, ਰੋਜਾਨਾ ਦੇ ਦਿਹਾੜੀਦਾਰ, ਫੜੀ ਵਾਲੇ, ਘਰਾਂ ਦੇ ਵਿੱਚ ਦੁੱਧ ਸਪਲਾਈ ਅਤੇ ਅਖਬਾਰ ਵੱਡਣ ਵਾਲੇ , ਖੇਤੀ ਅਤੇ ਖੇਤੀ ਅਧਾਰਿਤ ਧੰਦਿਆਂ ਵਿਚ ਲੱਗੇ ਲੋਕ ਆਦਿ। ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਤਹਿਤ ਕਾਰਡ ਬਣਵਾਉਣ ਵਾਲੇ ਨੂੰ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਤਹਿਤ ਇਕ ਸਾਲ ਦਾ ਪ੍ਰੀਮਿਅਮ ਮਾਫ ਹੋਵੇਗਾ ਅਤੇ ਅੱਗੇ ਤੋਂ ਕੋਈ ਵੀ ਹੋਰ ਲਾਭ ਲੈਣ ਲਈ ਇਹ ਕਾਰਡ ਜਰੂਰੀ ਹੋ ਸਕਦਾ ਹੈ ਇਸ ਲਈ ਯੋਗ ਵਿਅਕਤੀ ਕਾਰਡ ਜਰੂਰ ਬਣਵਾਉਣ। 

 ਉਨ੍ਹਾਂ ਹੋਰ ਦੱਸਿਆ ਕਿ ਇਸ ਸਕੀਮ ਤਹਿਤ ਜ਼ੋ ਵੀ ਰਜਿਸਟਰਡ ਕਰਵਾਏਗਾ ਉਸਨੂੰ 12 ਅੰਕਾਂ ਦੇ ਨੰਬਰ ਵਾਲਾ ਇਕ ਈ ਕਾਰਡ ਜਾਰੀ ਕੀਤਾ ਜਾਵੇਗਾ ਜਿਸਦਾ ਪ੍ਰਿੰਟ ਵੀ ਤੁਸੀਂ ਲੈ ਸਕਦੇ ਹੋ। ਇਸ ਕਾਰਡ ਲਈ ਰਜਿਸਟਰਡ ਕਰਵਾਉਣ ਲਈ ਉਮਰ 16 ਤੋਂ 59 ਸਾਲ ਤੱਕ ਹੋਣੀ ਚਾਹੀਦੀ ਹੈ।ਵਿਅਕਤੀ ਆਮਦਨ ਕਰ ਦਾਤਾ ਨਹੀਂ ਹੋਣਾ ਚਾਹੀਦਾ ਹੈ ਅਤੇ ਨਾ ਹੀ ਉਹ ਈ.ਪੀ.ਐਫ. ਜਾਂ ਆਈ.ਐਸ.ਆਈ.ਸੀ ਦਾ ਮੈਂਬਰ ਹੋਵੇ।ਇਸ ਲਈ ਰਜਿਸਟਰ ਕਰਵਾਉਣ ਲਈ ਪ੍ਰਾਰਥੀ ਕੋਲ ਇਹ ਦਸਤਾਵੇਜ਼ ਚਾਹੀਦੇ ਹਨ ਅਧਾਰ ਕਾਰਡ ਨਾਲ ਆਪਣੀ ਕੇ ਵਾਈ ਸੀ ਕਰਵਾਉਣੀ ਹੋਵੇਗੀ।ਚਾਲੂ ਬਚਤ ਖਾਤਾ ਹੋਵੇ ਅਤੇ ਚਾਲੂ ਹਲਾਤ ਵਿਚ ਮੋਬਾਇਲ ਨੰਬਰ ਹੋਵੇ ਜਿਸ ਤੇ ਓ.ਟੀ.ਪੀ ਆਵੇਗਾ। ਜ਼ੇਕਰ ਤੁਹਾਡੇ ਅਧਾਰ ਕਾਰਡ ਨਾਲ ਤੁਹਾਡਾ ਮੋਬਾਇਲ ਲਿੰਕ ਹੈ ਤਾਂ ਕੋਈ ਵੀ ਵਿਅਕਤੀ ਖੁਦ ਵੀ ਪੋਰਟਲ register.eshram.gov.in/  ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।ਇਸਦੀ ਕੋਈ ਫੀਸ ਨਹੀਂ ਹੈ। ਪਰ ਜ਼ੇਕਰ ਤੁਸੀਂ ਖੁਦ ਅਜਿਹਾ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹੋ। ਇੱਥੇ ਵੀ ਰਜਿਸਟੇ੍ਰਸ਼ਨ ਮੁਫ਼ਤ ਹੈ। ਇਸ ਸਬੰਧੀ ਤੁਸੀਂ ਹੋਰ ਜਾਣਕਾਰੀ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਹੈਲਪਲਾਈਨ ਤੇ ਫੋਨ ਨੰਬਰ 14434 ਤੇ ਵੀ ਕਾਲ ਕਰ ਸਕਦੇ ਹੋ।

Leave a Reply

Your email address will not be published. Required fields are marked *