News Patiala: ਵੀਰਵਾਰ ਨੂੰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਨਿਗਮ ਕਮਿਸ਼ਨਰ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਸ਼ੁਰੂ ਕੀਤੀ ਗਈ। ਦਫਤਰ ਵਿਚ ਬੈਠ ਕੇ ਫਾਇਲਾਂ ਦੇਖਦਿਆਂ ਤੇ ਗੱਲਾਂ ਸੁਣ ਕੇ ਕੋਈ ਤਸੱਲੀ ਨਾ ਹੋਈ ਤਾਂ ਵਿਧਾਇਕ ਨੇ ਕਮਿਸ਼ਨਰ ਨੂੰ ਸ਼ਹਿਰ ਦਾ ਦੌਰਾ ਕਰਵਾਉਣ ਲਈ ਕਿਹਾ ਤਾਂ ਸਰਕਾਰੀ ਗੱਡੀਆਂ ਦੀ ਸੈਲਫ ਵੱਜੀ। ਕਮਰੇ ਤੋਂ ਬਾਹਰ ਆਏ ਵਿਧਾਇਕ ਨੇ ਗੱਡੀਆਂ ਬੰਦ ਕਰਨ ਲਈ ਕਿਹਾ ਤੇ ਐਕਟਿਵਾ ਸਕੂਟਰੀ ਨੂੰ ਚਾਬੀ ਲਾ ਕੇ ਕਮਿਸ਼ਨਰ ਨੂੰ ਹੈਲਮੇਟ ਲੈ ਕੇ ਪਿੱਛੇ ਬੈਠਣ ਲਈ ਕਿਹਾ। ਵਿਧਾਇਕ ਦਾ ਇਹ ਵਤੀਰਾ ਦੇਖ ਕੇ ਕਮਿਸ਼ਨਰ ਤੇ ਸਾਰੇ ਮੁਲਾਜਮ ਹੈਰਾਨ ਰਹਿ ਗਏ। ਵਿਧਾਇਕ ਤੇ ਕਮਿਸ਼ਨਰ ਵਲੋਂ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਾ ਕੇ ਪ੍ਰਾਜੈਕਟਾਂ ਦਾ ਜਾਇਜਾ ਲਿਆ ਤੇ ਇਸ ਦੌਰਾਨ ਕਈ ਕੁਤਾਹੀਆਂ ਵੀ ਨਜ਼ਰ ਆਈਆਂ, ਜਿਨ੍ਹਾਂ ਸਬੰਧੀ ਕਾਰਵਾਈ ਦਾ ਹੁਕਮ ਵੀ ਦਿੱਤਾ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਨਿਗਮ ਕਮਿਸ਼ਨਰ ਸਭ ਤੋਂ ਪਹਿਲਾਂ ਅਨਾਰਦਾਣਾ ਚੌਂਕ ਪੁੱਜੇ, ਇਥੇ ਕੁਝ ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਦੀਟਾਂ ਸਮੱਸਿਆਵਾਂ ਸੁਣੀਆਂ ਤੇ ਕਮਿਸ਼ਨਰ ਨੂੰ ਤੁਰੰਤ ਹੱਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਸਤੋਂ ਬਾਅਦ ਗੁਡ਼ ਮੰਡੀ ਬਜਾਰ ਦਾ ਦੌਰਾ ਕੀਤਾ ਗਿਆ, ਜਿਥੇ ਹੈਰੀਟੇਜ ਪ੍ਰਾਜੈਕਟ ਤਹਿਤ ਟਾਇਲਾਂ ਆਦਿ ਲਗਾਈਆਂ ਗਈਆਂ ਹਨ। ਇਥੇ ਰਹਿੰਦੇ ਕੁਝ ਲੋਕਾਂ ਨੇ ਸਡ਼ਕ ’ਤੇ ਲਗਾਈਆਂ ਟਾਇਲਾਂ ਤੋਂ ਇਤਰਾਜ ਜਤਾਇਆ ਤੇ ਪ੍ਰਾਜੈਕਟ ਨੂੰ ਲੋਕਾਂ ਦੀ ਸਹੂਲਤ ਅਨੁਸਾਰ ਬਣਾਉਣ ਦੀ ਅਪੀਲ ਕੀਤੀ। ਵਿਧਾਇਕ ਵਲੋਂ ਕਾਫੀ ਸਮਾਂ ਕਮਿਸ਼ਨਰ ਨਾਲ ਇਸ ਮਾਮਲੇ ’ਤੇ ਚਰਚਾ ਕੀਤੀ ਗਈ।
ias-news-patiala |