- Pay property taxes even on holidays
- ਹੁਣ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਅਦਾ ਕਰਨਾ ਸੰਭਵ
Pay property tax even on holidays: News Patiala |
News Patiala– ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਨਿਯਮਿਤ ਤੌਰ ‘ਤੇ ਪ੍ਰਾਪਰਟੀ ਟੈਕਸ ਕੈਂਪ ਲਗਾਉਣ ਦ ਹੁਕਮ ਦਿੱਤੇ ਹਨ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਅਦਾ ਕਰਨ ਦੀ ਸਹੂਲਤ ਮਿਲੇਗੀ। ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਬੰਟ ਰਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਟੈਗੋਰ ਸਿਨਮਾ ਦੇ ਪਿੱਛੇ ਸਥਿਤ ਮਾਡਲ ਟਾਊਨ ਦੇ ਕਮਿਊਨਿਟੀ ਸੈਂਟਰ ਵਾਰ ਸੀਨੀਅਰ ਸਿਟੀਜ਼ਨ ਵਿਖੇ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਲਾਕਾ ਨਿਵਾਸੀਆਂ ਤੋਂ ਇਲਾਵਾ ਸ਼ਹਿਰ ਦਾ ਕੋਈ ਵੀ ਵਸਨੀਕ
ਇਸ ਕੈਂਪ ‘ਚ ਪਹੁੰਚ ਕੇ ਆਪਣਾ ਵਪਾਰਕ ਜਾਂ ਘਰੇਲੂ ਪ੍ਰਾਪਰਟੀ ਟੈਕਸ ਅਦਾ ਕਰ ਸਕੇਗਾ। ਪ੍ਰਾਪਰਟੀ ਟੈਕਸ ਭਰਨ ਲਈ ਪਿਛਲੇ ਸਾਲ ਦੀ ਕੋਈ ਵੀ ਟੈਕਸ ਰਸੀਦ ਜਾ ਯੂ. ਪੀ. ਆਈ. ਐਨ. ਨੰਬਰ ਨਾਲ ਰੱਖਣਾ ਲਾਜ਼ਮੀ ਹੈ। ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਮੇਂ ਪ੍ਰਾਪਰਟੀ ਟੈਕਸ ਭਰਨ ‘ਤੇ 10 ਫੀਸਦੀ ਛੋਟ ਦਾ ਲਾਭ ਲਿਆ ਜਾ ਸਕਦਾ ਹੈ। ਨਿਗਮ ਕਮਿਸ਼ਨਰ ਦੇ ਹੁਕਮਾਂ ਦੇ ਵੱਖ-ਵੱਖ ਹਿੱਸਿਆਂ ‘ਚ ਪ੍ਰਾਪਰਟੀ ਟੈਕਸ ਸਬੰਧੀ ਕੈਂਪ ਲਗਾਏ ਜਾਣਗੇ।ਸ਼ਹਿਰ ਦਾ ਕੋਈ ਵੀ ਵਿਅਕਤੀ ਜੋ ਆਪਣੇ ਇਲਾਕੇ ‘ਚ ਪ੍ਰਾਪਰਟੀ ਟੈਕਸ ਕੰਪ ਲਗਾਉਣਾ ਚਾਹੁੰਦਾ ਹੈ, ਉਹ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੂੰ ਜਾਣਕਾਰੀ ਦੇ ਕੇ ਕੈਂਪ ਲਈ ਸਮਾਂ ਤੈਅ ਕਰਵਾ ਸਕਦਾ ਹੈ।