ਲੋਕ ਕਰਾਉਣ ਟੀਬੀ ਦੀ ਜਾਂਚ : ਡਾ. ਨਾਗਰਾ
Patiala News : ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਭਾਰਤ ਸਰਕਾਰ ਦੇ 2025 ਤਕ ਟੀਬੀ ਨੂੰ ਭਾਰਤ ‘ਚੋਂ ਈਲੀਮੀਨੇਟ ਕਰਨ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਵ ਟੀਬੀ ਦਿਵਸ 2022 ਤਹਿਤ ਟੀਬੀ ਨੂੰ ਕੰਟਰੋਲ ਕਰਨ ਲਈ ਨਵੀਆਂ ਖੋਜਾਂ ਕੀਤੀਆ ਜਾ ਰਹੀਆਂ ਹਨ। ਇਹ ਉਦੋਂ ਹੀ ਸੰਭਵ ਹੈ ਜੇਕਰ ਅਸੀਂ ਸਾਰੇ ਇੱਕਠੇ ਹੋ ਕੇ ਹੰਭਲਾ ਮਾਰੀਏ। ਉਕਤ ਪ੍ਰਗਟਾਵਾ ਟੀਬੀ ਦੇ ਨੋਡਲ ਅਫ਼ਸਰ ਡਾ. ਗੁਰਪ੍ਰਰੀਤ ਨਾਗਰਾ ਨੇ ਜਾਗਰੂਕਤਾ ਮੁਹਿੰਮ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਨਾਗਰਾ ਨੇ ਕਿਹਾ ਇਸੇ ਲੜੀ ਤਹਿਤ ਹੁਣ ਟੀਬੀ ਦੇ ਮਰੀਜ਼ ਦੇ ਪਰਿਵਾਰਕ ਮੈਂਬਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਿਥੇ ਉਹ ਕੰੰਮ ਕਰਦੇ ਹਨ, ਉਥੇ ਵੀ ਪ੍ਰਰੀਵੈਨਟਿਵ ਟਰੀਟਮੈਂਟ ਲਈ ਨਵੀਂ ਉਪਚਾਰ ਵਿਧੀ ਸ਼ੁਰੂ ਕੀਤੀ ਗਈ। ਇਸ ਨਾਲ ਅਜਿਹੇ ਵਿਅਕਤੀਆਂ ਨੂੰ ਘੱਟ ਸਮਾਂ ਦਵਾਈ ਖਾਣੀ ਪਵੇਗੀ ਤੇ ਇਲਾਜ ਦਾ ਸਮਾਂ ਘੱਟਣ ਨਾਲ ਇਹ ਲੋਕਾਂ ਲਈ ਜ਼ਿਆਦਾ ਲਾਹੇਵੰਦ ਹੋਵੇਗੀ। ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਕਿਹਾ ਪਟਿਆਲਾ ‘ਚ ਸਥਿਤ ਟੀਬੀ ਹਸਪਤਾਲ ‘ਚ ਟੀਬੀ ਦੀ ਜਾਂਚ ਲਈ ਰਾਜ ਪੱਧਰੀ ਆਯੁਨਿਕ ਆਈਆਰਐਲ ਲੈਬ ਸਥਾਪਤ ਹੈ, ਜਿਸ ਵਿਚ ਟੀਬੀ ਦੀ ਜਲਦ ਜਾਂਚ ਐਡਵਾਂਸ ਟੈਸਟ ਜਾਂਦੇ ਹਨ ਅਤੇ ਮਰੀਜ ਦਾ ਜਲਦ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨਾਂ੍ਹ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਟੀਬੀ ਹੋ ਜਾਂਦੀ ਹੈ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲਾ ਵਿਚ ਸ਼ੁਰੂ ਕਰ ਦਿਤਾ ਜਾਂਦਾ ਹੈ ਅਤੇ ਪੂਰੀ ਦਵਾਈ( ਡਾਟਸ) ਸਹੀ ਵਕਤ ਅਤੇ ਨਿਯਮਤ ਤੌਰ ‘ਤੇ ਲੈਣ ਨਾਲ ਉਹ ਮਰੀਜ਼ ਤੰਦੁਰਸਤ ਹੋ ਜਾਂਦੇ ਹਨ।
ਟੀਬੀ ਨੋਡਲ ਅਫ਼ਸਰ ਡਾ. ਗੁਰਪ੍ਰਰੀਤ ਸਿੰਘ ਨਾਗਰਾ ਨੇ ਕਿਹਾ ਕਿ ਟੀਬੀ ਮਰੀਜ਼ ਦੇ ਪਰਿਵਾਰਕ ਮੈਂਬਰ ਜਾਂ ਉਹਨਾਂ ਦੇ ਸਹਿ ਕਰਮਚਾਰੀ ਜਿਥੇ ਉਹ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਸਕਰੀਨ ਕੀਤਾ ਜਾਂਦਾ ਹੈ ਅਤੇ ਜੇਕਰ ਉਨ੍ਹਾਂ ਨੂੰ ਟੀਬੀ ਨਹੀ ਵੀ ਨਿਕਲਦੀ ਤਾਂ ਫਿਰ ਵੀ ਉਨ੍ਹਾਂ ਨੂੰ ਟੀਬੀ.ਪ੍ਰਰੀਵੈਨਟਿਵ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਅੰਕੜਿਆਂ ਅਨੁਸਾਰ ਦੇਖਣ ‘ਚ ਆਇਆ ਹੈ ਕਿ ਟੀਬੀ ਮਰੀਜ਼ ਦੇ ਪਰਿਵਾਰਕ ਮੈਂਬਰ ਜਾਂ ਉਨ੍ਹਾਂ ਦੇ ਸਹਿ ਕਰਮਚਾਰੀ ਜਿਥੇ ਉਹ ਕੰੰਮ ਕਰਦੇ ਹਨ, ਜਿਨ੍ਹਾਂ ਦੇ ਸਰੀਰ ਅੰਦਰ ਬੈਕਟੀਰੀਆ ਤਾਂ ਹੈ ਪਰ ਉਨ੍ਹਾਂ ਨੂੰ ਟੀਬੀ ਨਹੀ ਹੈ, ਨੂੰ ਜੇਕਰ ਟੀਬੀ ਦੀ ਲਾਗ ਰੋਕਣ ਲਈ ਪ੍ਰਰੀਵੈਨਟਿਵ ਟਰੀਟਮੈਂਟ ਨਾ ਦਿੱਤਾ ਜਾਵੇ ਤਾਂ ਉਨ੍ਹਾਂ ਨੁੰ ਅਗਲੇ ਦੋ ਸਾਲਾ ‘ਚ ਟੀਬੀ ਹੋਣ ਦਾ ਖਤਰਾ ਹੋ ਸਕਦਾ ਹੈ।