Patiala News: ਪਟਿਆਲਾ ਸ਼ਾਹੀ ਸ਼ਹਿਰ ਵੇਖਣ ਨੂੰ ਸੁਣਨ ਨੂੰ ਬਹੁਤ ਸ਼ੋਕਿਨ ਜਿਹਾਂ ਸ਼ਬਦ ਲਗਦਾ ਹੈ ।ਪਰ ਅੱਜ ਕੱਲ੍ਹ ਇਸ ਨਗਰ ਨਿਗਮ ਦੇ ਕਮਿਸ਼ਨਰ ਜਿਵੇਂ ਕਿਸੇ ਬੇਗਾਨੇ ਸ਼ਹਿਰ ਦੇ ਲੋਕ ਹੋਣ ਕਿਉਂਕਿ ਪੰਜਾਬ
ਸਰਕਾਰ ਤਾਂ ਲੋਕਾਂ ਨੂੰ ਡੋਰ ਸਟੈਂਪ ਤੇ ਡਿਊਟੀ ਦੇਂਣ ਨੂੰ ਕਹਿ ਰਹੀ ਹੈ। ਜ਼ਿਲਾ ਪ੍ਰਸ਼ਾਸਨ ਅਧਿਕਾਰੀ ਕੋਸ਼ਿਸ਼ ਵੀ ਕਰ ਰਹੇ ਹਨ ਤੇ ਆਪਣੇ ਏ ਸੀ ਵਾਲੀਆਂ ਕੁਰਸੀਆਂ ਤੋਂ ਉਠਕੇ ਜਨਤਾ ਦੀ ਪੁਕਾਰ ਸੁਣ ਰਹੀਆਂ ਹਨ ਤੇ ਸਰਕਾਰ ਦੀ ਧਾਰੀ ਨੀਅਤ ਨਾਲ ਚੱਲ ਵੀ ਰਹੀਆਂ ਹਨ।ਸੀ ਐਮ ਤਾਂ ਹਰ ਜ਼ਿਲ੍ਹੇ ਦੇ ਬੂਹੇ ਤੇ ਆਪਣਾ ਦਰ ਖੋਲਦਾ ਨਜ਼ਰ ਆ ਰਿਹਾ ਹੈ ਪਰ ਨਗਰ ਦੇ ਕਮਿਸ਼ਨਰ ਲੋਕਾਂ ਨੂੰ ਮਿਲਣ ਦੀ ਥਾਂ ਲ਼ੋਕਾਂ ਨੂੰ ਮਿਲਣ ਦਾ ਸਮਾਂ ਹੀ ਘੱਟ ਕਰ ਰਹੇ ਹਨ। ਲੋਕਾਂ ਨਾਲ ਹੀ ਕਮਿਸ਼ਨਰ, ਨਗਰ ਨਿਗਮ ਹੈ ਲੋਕ ਮਿਲ਼ਣ ਜਾਂਦੇ ਹਨ ਪਰ ਇਹਨਾਂ ਕੋਲ ਸਮੱਸਿਆਵਾਂ ਸੁਣਨ ਲਈ ਸਮਾਂ ਹੀ ਨਹੀਂ ਹੈ ਪਰ ਪਤਾ ਨਹੀਂ ਲੋਕਾਂ ਦੀਆਂ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾਂਦੀ ਹੈ ।
ਪਟਿਆਲਾ ਸ਼ਹਿਰ ਵਿਚ ਪਸ਼ੂਆਂ, ਕੁੱਤੇ ਬਿੱਲੀਆਂ ਦੀ ਭਰਮਾਰ ਹਰ ਗਲੀ,ਮੁਹੱਲੇ ਵਿੱਚ ਹੈ ਜੀ ਟੀ ਰੋਡ ਤੇ ਸ਼ਾਨਾਂ ਦੀ ਲੜਾਈ ਆਮ ਵੇਖਣ ਨੂੰ ਮਿਲਦੀ ਹੈ। ਕੁੱਤੇ ਬਿੱਲੀਆਂ ਦੇ ਨਾਲ ਐਕਸੀਡੈਂਟ ਹੋਂਣੇ ਆਮ ਜਹੀ ਗੱਲ ਬਣਦੀ ਜਾ ਰਹੀ ਹੈ । ਲੋਕ ਲੜਦੇ ਸ਼ਾਨਾਂ ਨੂੰ ਵੇਖ ਰਸਤਾ ਛੱਡ ਕੇ ਚਲੇ ਜਾਂਦੇ ਹਨ ਪਰ ਨਗਰ ਕਮਿਸ਼ਨਰ ਏ ਸੀ ਦੇ ਕਮਰਿਆਂ ਵਿੱਚ ਬੈਠੇ ਮਿਲਣਾ ਵੀ ਪਸੰਦ ਨਹੀਂ ਕਰਦੇ ਹਨ।
ਬੜੀ ਨਦੀ ਦੇ ਨਾਲ ਗੁਰਬਖਸ਼ ਕਲੋਨੀ ਸਾਹਮਣੇ ਸ਼ਾਨਾਂ ਇਸ ਲੜਾਈ ਇਸ ਹੋ ਰਹੀ ਸੀ ਕਿ ਕੋਈ ਵੀ ਲੜਾਈ ਤੋਂ ਅਣਜਾਣ ਵਿਅਕਤੀ ਨਦੀ ਵਿੱਚ ਗਿਰ ਸਕਦਾ ਸੀ ਜਾਂ ਮਰ ਸਕਦਾ ਸੀ ਜਦੋਂ ਪਬਲਿਕ ਨੇ ਇਹ ਸਮੱਸਿਆ ਦੱਸਣੀ ਚਾਹੀ ਤਾਂ ਅਧਿਕਾਰੀ ਸੁਨਣ ਤੇ ਦਿੱਤੇ ਸਮੇਂ ਬਗੇਰ ਮਿਲਣ ਨੂੰ ਤਿਆਰ ਨਹੀਂ ਹਨ ਇਥੋਂ ਤੱਕ ਕੇ ਸਰਕਾਰੀ ਟੈਲੀਫੋਨ ਚੱਕਣ ਤੱਕ ਤਿਆਰ ਨਹੀਂ ਹਨ।
ਵੇਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਸਬੰਧੀ ਗਊ ਕਮਿਸ਼ਨ ਵੀ ਬੇਖੋਫ ਹੈ ਕਮਿਸ਼ਨ ਵਲੋਂ ਨਾ ਤਾਂ ਕੋਈ ਕੰਮ ਕੀਤਾ ਜਾਂਦਾ ਹੈ ਨਾਹੀ ਗਊ ਧੰਨ ਦੀ ਰਾਖੀ। ਨਵੀਂ ਸਰਕਾਰ ਦੇ ਆਉਣ ਨਾਲ ਕਾਂਗਰਸ ਪਾਰਟੀ ਦੇ ਬਣੇ ਕਮਿਸ਼ਨ, ਚੈਅਰਮੈਨ, ਬੋਰਡ ਅਧਿਕਾਰੀ ਨਿਯੁਕਤੀਆਂ ਲੈਕੇ ਬੇਕਾਰ ਭੱਤੇ ਲਈ ਜਾਂ ਰਹੇ ਹਨ ਬਲਕਿ ਸਰਕਾਰ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ ।