ਪਟਿਆਲਾ ਨਗਰ ਨਿਗਮ ਨੇ ਸੀਲ ਕੀਤੀਆਂ 11 ਇਮਾਰਤਾਂ
ਸੀਲ ਕਰਨ ਮਗਰੋਂ ਨੋਟਿਸ ਚਿਪਕਾਏ; ਨੇਮਾਂ ਨੂੰ ਛਿੱਕੇ ਟੰਗ ਕੇ ਚੋਣਾਂ ਦੌਰਾਨ ਬਣੀਆਂ ਸਨ ਦੁਕਾਨਾਂ
Patiala MC seals 11 illegal buildings in Patiala: News Patiala |
News Patiala, 3 ਮਾਰਚ 2022
ਵਿਧਾਨ ਸਭਾ ਚੋਣਾਂ ਦੌਰਾਨ ਬਣੀਆਂ 11 ਇਮਾਰਤਾਂ ਨੂੰ ਅੱਜ ਨਗਰ ਨਿਗਮ ਨੇ ਸੀਲ ਕਰ ਦਿੱਤਾ ਗਿਆ ਹੈ। ਨਿਗਮ ਦੀ ਬਿਲਡਿੰਗ ਬਰਾਂਚ ਤੇ ਆਧਾਰਤ ਟੀਮ ਵੱਲੋਂ ਇਹ ਕਾਰਵਾਈ ਗਈ ਨਿਗਮ ਦੇ ਕਮਿਸ਼ਨਰ ਕੇਸ਼ਵ ਹਿੰਗੋਨੀਆ ਦੇ ਹੁਕਮਾਂ ਤੇ ਅਮਲ ਲਿਆਂਦੀ ਗਈ।
ਸੀਲ ਕੀਤੀਆਂ ਗਈਆਂ ਇਹ ਸਾਰੀਆਂ 11 ਇਮਾਰਤਾਂ ਵਪਾਰਕ ਹਨ। ਨਿਗਮ ਪ੍ਰਸ਼ਾਸਨ ਦਾ ਤਰਕ ਹੈ ਕਿ ਚੋਣਾਂ ਦੌਰਾਨ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮ ਚੋਣ ਡਿਊਟੀ ਵਿਚ ਰੁੱਝੇ ਹੋਏ ਸਨ। ਜਿਸ ਦਾ ਕਾਰਨ ਸ਼ਹਿਰ ਦੇ ਕੁਝ ਥਾਵਾਂ ਤੇ ਕਥਿਤ ਤੌਰ ਤੇ ਨਿਯਮਾਂ ਦਾ ਉਲੰਘਣ ਕਰ ਕੇ ਇਮਾਰਤਾਂ ਬਣਾਈਆਂ ਸਨ। ਨਿਗਮ ਕਮਿਸ਼ਨਰ ਦੇ ਹੁਕਮਾਂ ਤੇ ਕਾਰਵਾਈ ਕਰਦਿਆਂ ਬਿਲਡਿੰਗ ਬਰਾਂਚ ਵੱਲੋਂ ਆਉਣ ਵਾਲੇ ਦਿਨਾਂ ਦੇ ਵਿਚ ਨਾਜਾਇਜ਼ ਇਮਾਰਤਾਂ ਤੇ ਹੋਰ ਸ਼ਿਕੰਜਾ ਕੱਸੇ ਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਨਗਰ ਨਿਗਮ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁੁਸਾਰ ਅੱਜ ਜਿਹੜੀਆਂ ਇਮਾਰਤਾਂ ਖ਼ਿਲਾਫ਼ ਕਾਰਵਾਈ ਅਮਲ ਚ ਲਿਆਂਦੀ ਗਈ ਹੈ। ਉਨ੍ਹਾਂ ਵਿੱਚੋਂ ਇਕ-ਇੱਕ ਇਮਾਰਤ ਨਾਭਾ ਰੋਡ ਤੇ ਸਥਿਤ ਗੁਰਦੀਪ ਕਲੋਨੀ ਅਤੇ ਅਬਲੋਵਾਲ ਰੋਡ ਤੇ ਸਥਿਤ ਹਨ। ਇਸੇ ਤਰ੍ਹਾਂ ਭਾਦਸੋਂ ਰੋਡ ਤੇ ਸਥਿਤ ਟਿਵਾਣਾ ਚੌਕ ਨੇੜੇ 2, ਭਾਦਸੋਂ ਮੇਨ ਰੋਡ ਤੇ 2 ਅਤੇ ਸਿਓਨਾ ਰੋਡ ਤੇ 1 ਦੁਕਾਨ ਸੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਸਨੌਰ ਰੋਡ ਤੇ 2 ਅਤੇੇੇ ਗੋਬਿੰਦ ਬਾਗ ਚ ਵੀ 2 ਦੁਕਾਨਾਂ ਸੀਲ ਕੀਤੀਆਂ ਗਈਆਂ ਹਨ।
ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ (ਏਟੀਪੀ) ਮਨੋਜ ਕੁਮਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਉਨ੍ਹਾਂ ਤੇ ਕਾਨੂੰਨ ਮੁਤਾਬਕ ਨਾਜਾਇਜ਼ ਉਸਾਰੀ ਦੇ ਨੋਟਿਸ ਵੀ ਚਿਪਕਾਏ ਗਏ ਹਨ। ਇਸ ਨੋਟਿਸ ਦੇ ਆਧਾਰ ’ਤੇ ਜੇਕਰ ਬਿਲਡਰ ਨੇ ਨਿਰਧਾਰਤ ਸਮੇਂ ਵਿਚ ਨਿਯਮਾਂ ਅਨੁਸਾਰ ਸਾਰੀਆਂ ਜ਼ਰੂਰੀ ਰਸਮਾਂ ਪੂਰੀਆਂ ਨਾ ਕੀਤੀਆਂ, ਤਾਂ ਉਨ੍ਹਾਂ ਦੀਆਂ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਵੀ ਅਮਲ ’ਚ ਲਿਆਂਦੀ ਜਾਵੇਗੀ।