Sangrur Sewa Kendra News |
Sangrur News:ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਸੰਗਰੂਰ ਨੇ ਆਪਣੀਆਂ ਤਨਖਾਹਾਂ ਵਿੱਚ ਵਾਧਾ ਅਤੇ ਸੇਵਾਵਾਂ ਰੈਗੂਲਰ ਕਰਨ ਦੀਆਂ ਦੋ ਮੰਗਾਂ ਨੂੰ ਲੈ ਕੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਮੰਗ ਪੱਤਰ ਸੌਂਪਿਆ। ਇਸਤੋਂ ਪਹਿਲਾਂ ਯੂਨੀਅਨ ਦੇ ਸੈਂਟਰ ਕੁਆਰਡੀਨੇਟਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਵਿਸੇਸ਼ ਮੀਟਿੰਗ ਹੋਈ ।
ਸੇਵਾ ਕੇਂਦਰ ਢੱਡਰੀਆਂ ਤੋਂ ਜੁਗਰਾਜ ਸਿੰਘ ਅਤੇ ਸੇਵਾ ਕੇਂਦਰ ਗੰਢੂਆਂ ਤੋਂ ਗੁਰਜੀਵਨ ਸਿੰਘ ਦਾ ਕਹਿਣਾ ਸੀ ਕਿ ਉਹ ਪਿਛਲੇ ਛੇ ਸਾਲਾਂ ਤੋਂ ਬਹੁਤ ਹੀ ਨਿਗੂਣੀਆਂ ਤਨਖਾਹਾਂ ਉਤੇ ਕੰਮ ਕਰ ਰਹੇ ਹਨ ਅਤੇ ਇੱਕ ਨਿੱਜੀ ਕੰਪਨੀ ਰਾਹੀਂ ਸਰਕਾਰ ਦੇ ਸੇਵਾ ਕੇਂਦਰ ਪੋ੍ਜੈਕਟ ਅਧੀਨ ਸੇਵਾਵਾਂ ਨਿਭਾਅ ਰਹੇ ਹਨ।
ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਜਤਾਇਆ ਸੀ, ਪਰ ਸੇਵਾ ਕੇਂਦਰ ਮੁਲਾਜ਼ਮ ਇਸ ਗੱਲ ਤੋਂ ਬੇਹੱਦ ਦੁਖੀ ਹਨ ਕਿ ਉਹ ਸਰਕਾਰ ਦੇ ਕਿਸੇ ਵੀ ਖਾਤੇ ਵਿੱਚ ਹਾਲੇ ਤੱਕ ਨਹੀਂ ਬੋਲ ਰਹੇ।
ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮੰਗ ਪੱਤਰ ਪ੍ਰਰਾਪਤ ਕਰਨ ਤੋਂ ਬਾਅਦ ਯੂਨੀਅਨ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਯੂਨੀਅਨ ਨਾਲ ਇਸ ਮਸਲੇ ਉਤੇ ਇੱਕ ਵਿਸੇਸ਼ ਮੀਟਿੰਗ ਸੱਦਣ ਜਾ ਰਹੇ ਹਨ, ਜਿੱਥੇ ਸਾਰੇ ਮੰਗਾਂ ਮਸਲਿਆਂ ਨੂੰ ਬਾਰੀਕੀ ਨਾਲ ਵਾਚਕੇ ਪੰਜਾਬ ਸਰਕਾਰ ਅੱਗੇ ਰੱਖਿਆ ਜਾਵੇਗਾ।
ਉਨਾਂ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਨੂੰ ਵਿਸਵਾਸ਼ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਪਹਿਲਾਂ ਹੀ ਉਨਾਂ ਦੇ ਧਿਆਨ ਵਿੱਚ ਹਨ ਅਤੇ ਜਲਦ ਹੀ ਉਹ ਇਸ ਉਤੇ ਕੋਈ ਕਾਰਵਾਈ ਅਮਲ ਚ ਲੈ ਕੇ ਆਉਣਗੇ। ਮੰਗ ਪੱਤਰ ਦੇਣ ਮੌਕੇ ਸਤਗੁਰ ਸਿੰਘ ਸੱਤੀ, ਵਰੁਣ ਕੌਸ਼ਲ, ਜਸਪ੍ਰਰੀਤ ਸਿੰਘ ਨਮੋਲ, ਕੁਲਦੀਪ ਸਿੰਘ ਲੌਂਗੋਵਾਲ, ਖੁਸ਼ਵਿੰਦਰ ਸਿੰਘ ਤੁੰਗਾਂ ਸਮੇਤ ਹੋਰ ਹਾਜ਼ਰ ਸਨ।
PTC news sangrur today
sangrur news today in hindi
sangrur news today in punjabi live
sangrur news jagbani
sangrur live
sangrur news yesterday
sangrur accident news today
sangrur खबर live