Patiala News : ਨਰਵਾਣਾ ਬ੍ਰਾਂਚ ਨਹਿਰ ਵਿਚ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਵੇਰੇ 10 ਕੁ ਵਜੇ ਪਿੰਡ ਹਰੀਮਾਜਰੇ ਦਾ ਨੌਜਵਾਨ ਨਰਿੰਦਰ ਸਿੰਘ (20) ਨਹਿਰ ‘ਚ ਡਿੱਗ ਗਿਆ ਜਿਸ ਨੂੰ ਬਚਾਉਣ ਲਈ ਉਸ ਦੇ ਦੋਸਤ ਵਰਖਾ ਸਿੰਘ (17) ਪਿੰਡ ਹਰੀਮਾਜਰਾ ਨੇ ਨਹਿਰ ‘ਚ ਛਾਲ ਮਾਰ ਦਿੱਤੀ ਪਰ ਦੋਵੇਂ ਦੋਸਤ ਇੱਕ-ਦੂਜੇ ਨੂੰ ਬਚਾਉਂਦੇ-ਬਚਾਉਂਦੇ ਮੌਤ ਤੋਂ ਹਾਰ ਗਏ ਅਤੇ ਦੋਵੇਂ ਜਣੇ ਪਾਣੀ ਦੇ ਵਹਾਅ ਰੁੜ੍ਹ ਗਏ।
Patiala News |
ਗੋਤਾਖੋਰਾਂ ਨੂੰ ਬਲਾ ਕੇ ਕੁਝ ਘੰਟਿਆਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਲਿਆ। ਪਿੰਡ ਵਾਸੀਆਂ ਅਤੇ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਪੁਲਿਸ ਨੂੰ ਲਿਖਤੀ ਰੂਪ ਵਿੱਚ ਦੇ ਕੇ ਲਾਸ਼ਾਂ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ। ਦੋਵੇਂ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਜਦੋਂਕਿ ਮਿ੍ਤਕ ਨਰਿੰਦਰ ਸਿੰਘ ਗ੍ਰੈਜੂਏਟ ਸੀ। ਮਿ੍ਤਕ ਵਰਖਾ ਸਿੰਘ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ।